ਨਿਉਂ ਜਰਸੀ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ “ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਿਵਸ” ਵਜੋਂ ਐਲਾਨਿਆ

ਟ੍ਰੇਨਟਨ, ਨਿਉਂ ਜਰਸੀ (USA) (25 ਮਾਰਚ, 2021) – ਨਿਉਂ ਜਰਸੀ ਸੈਨੇਟ ਦੇ ਪ੍ਰੈਜ਼ੀਡੈਂਟ ਸਟੀਵ ਸਵੀਨੀ ਅਤੇ ਅਸੈਂਬਲੀ ਦੇ ਸਪੀਕਰ ਕ੍ਰੈਗ ਕੌਗਲਿਨ ਨੇ ਅੱਜ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ “ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਿਵਸ” ਵਜੋਂ ਮਾਨਤਾ ਦੇਣ ਵਾਲੇ ਮਤੇ ਨਾਲ ਸਨਮਾਨਿਤ ਕੀਤਾ। ਸਾਰਿਆਂ ਲਈ ਧਾਰਮਿਕ ਆਜ਼ਾਦੀ ਦੇ ਮੋਹਰੀ, ਗੁਰੂ ਤੇਗ ਬਹਾਦਰ ਜੀ ਨੇ ਮੁਗ਼ਲ ਸਮਰਾਟ ਔਰੰਗਜ਼ੇਬ ਦਾ ਹਿੰਦੂਆਂ ਦੇ ਜ਼ਬਰਦਸਤੀ ਧਾਰਮਿਕ ਧਰਮ ਪਰਿਵਰਤਨ ਦੇ ਵਿਰੁੱਧ ਮੁਕਾਬਲਾ ਕੀਤਾ, ਜਿਸ ਕੰਮ ਲਈ 1675 ਵਿਚ ਉਨ੍ਹਾਂ ਦਾ ਜਨਤਕ ਤੌਰ ‘ਤੇ ਦਿੱਲੀ ਵਿੱਚ ਸੀਸ ਕਲਮ ਕੀਤਾ ਗਿਆ ਸੀ।
ਸੈਨੇਟ ਦੇ ਪ੍ਰੈਜ਼ੀਡੈਂਟ ਸਵੀਨੀ ਨੇ ਕਿਹਾ, “ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਵੱਧ ਹੋਰ ਕੋਈ ਦਲੇਰੀ ਨਹੀਂ ਹੈ। ਅਸੀਂ ਗੁਰੂ ਤੇਗ ਬਹਾਦਰ ਜੀ ਦਾ ਸਨਮਾਨ ਕਰਦੇ ਹੋਏ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਿਵਸ ਨੂੰ ਮਾਨਤਾ ਦਿੰਦੇ ਹਾਂ। ਸਿੱਖ ਕੌਮ ਨਿਉਂ ਜਰਸੀ ਦੀ ਵਿਭਿੰਨ ਅਬਾਦੀ ਦਾ ਇਕ ਮਹੱਤਵਪੂਰਣ ਹਿੱਸਾ ਹੈ ਜੋ ਸਾਡੇ ਰਾਜ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ”।
ਗੁਰੂ ਤੇਗ ਬਹਾਦਰ, ਇੱਕ ਅਧਿਆਤਮਕ, ਧਾਰਮਿਕ, ਤੇਗ ਦੇ ਧਨੀ ਸਨ। ਉਨ੍ਹਾਂ ਦੀ ਮਨੁੱਖਤਾ ਲਈ ਕੁਰਬਾਨੀ “ਸ੍ਰਿਸ਼ਟੀ ਦੀ ਚਾਦਰ” ਵਜੋਂ ਜਾਣੀ ਜਾਂਦੀ ਹੈ – ‘ਪ੍ਰਗਟ ਭਏ ਗੁਰੂ ਤੇਗ ਬਹਾਦਰ । ਸਗਲ ਸ੍ਰਿਸ਼ਟੀ ਪੇ ਢਾਪੀ ਚਾਦਰ ।’
“ਅੱਜ ਦਾ ਦਿਨ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲਾ ਦਿਨ ਹੈ। ਨਿਉਂ ਜਰਸੀ ਦੇ ਸਾਰੇ ਸਿੱਖਾਂ ਦੀ ਤਰਫ਼ੋਂ, ਨਿਉਂ ਜਰਸੀ ਵਿਧਾਨ ਸਭਾ ਦੇ ਇਸ ਕਾਰਜ ਦੀ ਦਿਲੋਂ ਸ਼ਲਾਘਾ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ‘ਤੇ ਸੈਨੇਟ ਦੇ ਪ੍ਰੈਜ਼ੀਡੈਂਟ ਸਟੀਵ ਸਵੀਨੀ ਅਤੇ ਸਪੀਕਰ ਕ੍ਰੈਗ ਕੌਗਲਿਨ ਦਾ ਇਸ ਇਤਿਹਾਸਕ ਅਵਸਰ’ ਤੇ ਇਸ ਵਿਸ਼ੇਸ਼ ਮਾਨਤਾ ਲਈ ਧੰਨਵਾਦ ਕੀਤਾ ਗਿਆ”। ਹਰਜਿੰਦਰ ਸਿੰਘ ਨੇ ਕਿਹਾ ਨਿਉਂ ਜਰਸੀ ਦੇਸ਼ ਦਾ ਸਭ ਤੋਂ ਵਿਭਿੰਨ ਰਾਜ ਹੈ ਅਤੇ ਸਿੱਖ ਕੌਮ ਆਪਣੇ ਬਹੁ ਸਭਿਆਚਾਰਕ ਤਾਣੇ ਦਾ ਅਨਿੱਖੜਵਾਂ ਅੰਗ ਹੋਣ ਤੇ ਮਾਣ ਮਹਿਸੂਸ ਕਰ ਰਹੀ ਹੈ। ਨਿਉਂ ਜਰਸੀ ਨੇ ਕਈ ਮਹੱਤਵਪੂਰਨ ਕਾਨੂੰਨ ਪਾਸ ਕੀਤੇ ਜੋ ਕਿ ਹੁਣ ਇਸ ਧਰਤੀ ਦੇ ਕਾਨੂੰਨ ਹਨ: 14 ਅਪ੍ਰੈਲ ਨੂੰ “ਸਿੱਖ ਦਿਵਸ” ਵਜੋਂ; ਅਪ੍ਰੈਲ ਦਾ ਮਹੀਨਾ “ਸਿੱਖ ਜਾਗਰੂਕਤਾ ਅਤੇ ਪ੍ਰਸੰਸਾ ਮਹੀਨਾ” ਵਜੋਂ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸੁਤੰਤਰਤਾ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ 18 ਅਪ੍ਰੈਲ, 2021 ਨੂੰ ਮਨਾਇਆ ਜਾਵੇਗਾ।
ਇਹ ਕਾਰਜ ਭਾਈ ਹਰਜਿੰਦਰ ਸਿੰਘ ਦੇ ਤਿੱਖੇ ਯਤਨਾਂ ਸਦਕਾ ਸੰਭਵ ਹੋਇਆ ਸੀ, ਭਾਈ ਜਗਰਾਜ ਸਿੰਘ ਗਰੇਵਾਲ (ਮੈਂਬਰ-ਐੱਸਸੀਸੀਈਸੀ), ਭਾਈ ਹਿੰਮਤ ਸਿੰਘ (ਕੋਆਰਡੀਨੇਟਰ-ਐੱਸਸੀਸੀਈਸੀ), ਭਾਈ ਹਰਜਿੰਦਰ ਸਿੰਘ ਕੇਹਲ (ਮੈਂਬਰ-ਐਨਜੇ ਸਿੱਖ ਕਮੇਟੀ), ਭਾਈ ਰਾਜਭਿੰਦਰ ਸਿੰਘ ਬਦੇਸ਼ਾ (ਮੈਂਬਰ-ਐਨਜੇ ਸਿੱਖ ਕਮੇਟੀ), ਭਾਈ ਸਤਨਾਮ ਸਿੰਘ ਵਿਰਕ (ਮੈਂਬਰ-ਐਨਜੇ ਸਿੱਖ ਕਮੇਟੀ ਅਤੇ ਯਾਦਵਿੰਦਰ ਸਿੰਘ (ਮੈਂਬਰ- ਐਨਜੇ ਸਿੱਖ ਕਮੇਟੀ) ਵੱਲੋਂ ਨਿਉਂ ਜਰਸੀ ਸਟੇਟ ਦਾ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਧੰਨਵਾਦ ਕੀਤਾ ਗਿਆ ਅਤੇ ਸਿੱਖ ਜਗਤ ਨੂੰ ਵਧਾਈਆਂ ਦਿੱਤੀਆਂ।
ਵੱਲੋਂ ਜਾਰੀ ਕੀਤਾ ਗਿਆ:
ਹਿੰਮਤ ਸਿੰਘ- ਕੋਆਰਡੀਨੇਟਰ, ਐੱਸਸੀਸੀਈਸੀ
ਹਰਜਿੰਦਰ ਸਿੰਘ- ਰਾਸ਼ਟਰੀ ਮੀਡੀਆ ਬੁਲਾਰੇ, ਐੱਸਸੀਸੀਈਸੀ