ਆਕਲੈਂਡ, 19 ਮਾਰਚ – ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ 8 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ, ਇਹ ਜਾਣਕਾਰੀ ਸਿਹਤ ਦੇ ਡਾਇਰੈਕਟਰ-ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦਿੱਤੀ ਹੈ।
ਇਹ 8 ਨਵੇਂ ਕੇਸ 2 ਆਕਲੈਂਡ, 2 ਸਾਊਥਲੈਂਡ, 2 ਤਰਾਨਾਕੀ, 1 ਰੋਟਰੂਆ ਅਤੇ 1 ਨੌਰਥਲੈਂਡ ਦੇ ਹਨ।
ਬਲੂਮਫੀਲਡ ਨੇ ਕਿਹਾ ਕੇਸਾਂ ਦੀ ਕੁੱਲ ਗਿਣਤੀ ਹੁਣ 28 ਹੋ ਗਈ ਹੈ, ਇਹ ਨਵੇਂ ਕੇਸ ਸਾਰੇ ਵਿਦੇਸ਼ੀ ਯਾਤਰਾ ਨਾਲ ਸਬੰਧਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਦੇਸ਼ ਵਿੱਚ ਕਮਿਊਨਿਟੀ ਰਾਹੀ ਪ੍ਰਸਾਰ ਦਾ ਕੋਈ ਸਬੂਤ ਨਹੀਂ ਹੈ। ਸਿਹਤ ਮੰਤਰਾਲੇ ਕਿਸੇ ਵੀ ਨੇੜਲੇ ਸੰਪਰਕ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ।
Home Page ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ 8 ਨਵੇਂ ਕੇਸ, ਕੁੱਲ ਗਿਣਤੀ ਹੁਣ 28 ਹੋਈ