ਆਕਲੈਂਡ, 23 ਮਾਰਚ – ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਦੀ ਹੀ ਜਾ ਰਹੀ ਹੈ, ਜੋ ਹੁਣ ਵੱਧ ਕੇ 102 ਹੋ ਗਈ ਹੈ। ਡਾਇਰੈਕਟਰ-ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ 36 ਨਵੇਂ ਹੋਰ ਮਾਮਲਿਆਂ ਦੀ ਅੱਜ ਪੁਸ਼ਟੀ ਹੋਈ ਹੈ, ਜੋ ਪੋਜ਼ਟਿਵ ਪਾਏ ਗਏ ਹਨ। ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 102 ਪਹੁੰਚ ਗਈ ਹੈ। ਇਨ੍ਹਾਂ ਪੋਜ਼ਟਿਵ ਮਾਮਲਿਆਂ ਦੇ ਹੋਰ ਵੱਧਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਿਦੇਸ਼ ਗਏ ਨਿਊਜ਼ੀਲੈਂਡਰਾਂ ਦੀ ਵਾਪਸੀ ਜਾਰੀ ਹੈ।
ਬਲੂਮਫੀਲਡ ਨੇ ਕਿਹਾ ਕਿ ਅਧਿਕਾਰੀ ਇਨ੍ਹਾਂ ਕੇਸਾਂ ਦੇ ਲੱਭਣ ਦੀ ਉਮੀਦ ਕਰ ਰਹੇ ਸਨ ਕਿਉਂਕਿ ਬਹੁਤ ਸਾਰੇ ਲੋਕ ਦੁਨੀਆ ਭਰ ਤੋਂ ਉਨ੍ਹਾਂ ਥਾਵਾਂ ਤੋਂ ਵਾਪਸ ਆ ਰਹੇ ਸਨ ਜਿੱਥੇ ਕੋਵਿਡ -19 ਆਮ ਸੀ।
ਕੱਲ੍ਹ 120 ਤੋਂ ਵੱਧ ਲੈਬ ਟੈੱਸਟ ਕੀਤੇ ਗਏ ਸਨ। ਜਦੋਂ ਕਿ ਕੁੱਲ 7400 ਤੋਂ ਵੱਧ ਹਨ।
ਬਲੂਮਫੀਲਡ ਨੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਕੇਸ ਅਜੇ ਵੀ ਅਜਿਹੇ ਲੋਕ ਹਨ ਜੋ ਵਿਦੇਸ਼ਾਂ ਤੋਂ ਆਏ ਹਨ, ਪਰ ਕੇਸਾਂ ਦੀ ਵੱਧ ਰਹੀ ਗਿਣਤੀ ਉਨ੍ਹਾਂ ਲੋਕਾਂ ਦੇ ਕਰੀਬੀ ਸੰਪਰਕ ਦੇ ਸਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਤੁਸੀਂ ਬਿਮਾਰ ਹੋ ਤਾਂ ਸਫਾਈ ਅਭਿਆਸ, ਸਰੀਰਕ ਦੂਰੀ ਅਤੇ ਘਰ ਰਹਿਣਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।
ਜਸਿੰਡਾ ਸਰਕਾਰ ਪਾਸੋਂ ਦੇਸ਼ ਨੂੰ ‘ਲੋਕਡਾਊਨ’ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਹਾਲੇ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ, ਸਰਕਾਰ ਨੂੰ ਲੋਕਡਾਊਨ ਕਰਨ ਬਾਰੇ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ 3,32,613 ਤੋਂ ਵੱਧ ਲੋਕ ਪ੍ਰਭਾਵਿਤ ਹੋ ਰਹੇ ਹਨ, 4,490 ਤੋਂ ਵੱਧ ਦੀ ਦੀ ਮੌਤ ਹੋ ਚੁੱਕੀਆਂ ਹਨ।
Home Page ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 102 ਹੋਈ