ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ 451 ਮਾਮਲੇ

ਆਕਲੈਂਡ, 26 ਮਾਰਚ – ਡਾਇਰੈਕਟਰ ਆਫ਼ ਸਿਵਲ-ਡਿਫੈਂਸ ਐਮਰਜੈਂਸੀ ਮੈਨੇਜਮੈਂਟ ਸਾਰਾਹ ਸਟੂਅਰਟ-ਬਲੈਕ ਨੇ ਪੁਸ਼ਟੀ ਕੀਤੀ ਕਿ ਕੋਵਿਡ -19 ਦੇ 83 ਨਵੇਂ ਕੇਸ ਸਾਹਮਣੇ ਆਏ ਹਨ। ਪੁਸ਼ਟੀ ਕੀਤੇ ਨਵੇਂ ਕੇਸਾਂ ਤੇ ਸੰਭਾਵਿਤ ਨੂੰ ਮਿਲਾ ਕੇ ਦੇਸ਼ ਵਿੱਚ ਹੁਣ ਤੱਕ ਕੁੱਲ ਗਿਣਤੀ 451 ਹੋ ਗਈ ਹੈ।
ਡਾਇਰੈਕਟਰ ਸਟੂਅਰਟ-ਬਲੈਕ ਨੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ 50 ਲੋਕਾਂ ਠੀਕ ਹੋ ਗਏ ਹਨ ਅਤੇ 12 ਲੋਕ ਹਸਪਤਾਲ ਵਿੱਚ ਹਨ। 2 ਵਿਅਕਤੀ ਸਖ਼ਤ ਦੇਖਭਾਲ ਵਿੱਚ ਹਨ ਅਤੇ ਇੱਕ ਵਿਅਕਤੀ ਵੈਂਟੀਲੇਟਰ ਉੱਪਰ ਹੈ ਤੇ ਇਸ ਤੋਂ ਪਹਿਲਾਂ ਇੱਕ ਵਿਅਕਤੀ ਵੈਂਟੀਲੇਟਰ ਉੱਪਰ ਸੀ।
ਸਟੂਅਰਟ-ਬਲੈਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਟੈੱਸਟ ਕੀਤੇ ਗਏ ਹਨ, ਉਨ੍ਹਾਂ ਨੂੰ ਸੈਲਫ਼-ਆਈਸੋਲੇਸ਼ਨ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕ ਦੂਜੇ ਨਾਲ ਦਿਆਲੂ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਵਿਡ -19 ਵਾਲੇ ਲੋਕਾਂ ਪ੍ਰਤੀ ਆਨਲਾਈਨ ਸ਼ੋਸ਼ਣ ਦੀਆਂ ਖ਼ਬਰਾਂ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਨਜ਼ੂਰ ਨਹੀਂ ਹੈ, ‘ਸਾਨੂੰ ਹੁਣ ਪਹਿਲਾਂ ਨਾਲੋਂ ਇੱਕ ਦੂਜੇ ਦੀ ਦੇਖ ਭਾਲ ਕਰਨ ਦੀ ਲੋੜ ਹੈ’।
ਜ਼ਿਕਰਯੋਗ ਹੈ ਦੁਨੀਆ ਭਰ ਵਿੱਚ ‘ਕੋਵਿਡ – 19’ ਦੇ ਕੇਸਾਂ ਦੀ ਗਿਣਤੀ 593,374 ਹੋ ਗਈ ਹੈ, ਮੌਤਾਂ ਦੀ ਗਿਣਤੀ 27,198 ਦੱਸੀ ਜਾ ਰਹੀ ਹੈ, ਪ੍ਰਭਾਵਿਤਾਂ ਦੀ ਗਿਣਤੀ 435,261 ਹੈ ਤੇ ਰਿਕਵਰ ਕਰਨ ਵਾਲਿਆਂ ਦੀ ਗਿਣਤੀ 130,915 ਹੈ।