ਵੈਲਿੰਗਟਨ, 15 ਅਪ੍ਰੈਲ – ਇੱਥੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 20 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 6 ਪੁਸ਼ਟੀ ਕੀਤੇ ਅਤੇ 14 ਸੰਭਾਵਿਤ ਕੇਸ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,386 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 728 ਹੋ ਗਈ ਹੈ। ਹਸਪਤਾਲ ਵਿੱਚ 13 ਲੋਕ ਹਨ, 3 ਲੋਕ ਆਈ.ਸੀ.ਯੂ. ਵਿੱਚ ਹਨ। ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ 9 ਮੌਤਾਂ ਹੋਈਆਂ ਹਨ।
ਨਿਊਜ਼ੀਲੈਂਡ ਦੇ 1,386 ਕੇਸਾਂ ਵਿੱਚੋਂ 1,078 ਕੰਨਫ਼ਰਮ ਅਤੇ 308 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 649 ਐਕਟਿਵ ਅਤੇ 728 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ ੯ ਹੈ।
ਪ੍ਰਧਾਨ ਮੰਤਰੀ ਨੇ ਜੈਸਿੰਡਾ ਆਰਡਰਨ ਨੇ ਰੋਜ਼ਾਨਾ ਕੋਵਿਡ -19 ਪ੍ਰੈੱਸ ਕਾਨਫ਼ਰੰਸ ਵਿੱਚ ਅੱਜ ਖ਼ੁਲਾਸਾ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਆਰਥਿਕ ਪ੍ਰਭਾਵਾਂ ਦੇ ਕਾਰਣ ਸਾਰੇ ਮਨਿਸਟਰ ਅਤੇ ਪੱਬਲਿਕ ਸੈਕਟਰ ਚੀਫ਼ਸ ਦੀਆਂ 20% ਤਨਖ਼ਾਹ ਵਿੱਚ ਕਟੌਤੀ ਕਰਨਗੇ। ਇਹ ਤਨਖ਼ਾਹ ਵਿੱਚ ਕੱਟ ਛੇ ਮਹੀਨਿਆਂ ਤੱਕ ਚੱਲੇਗਾ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,978,763 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 126,525 ਹੋਈ ਅਤੇ ਰਿਕਵਰ ਹੋਏ 476,900 ਮਾਮਲੇ ਸਾਹਮਣੇ ਆਏ ਹਨ।
Home Page ਨਿਊਜ਼ੀਲੈਂਡ ‘ਚ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ, ਗਿਣਤੀ ਵੱਧ ਕੇ...