ਵੈਲਿੰਗਟਨ, 23 ਅਪ੍ਰੈਲ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਨਾਲ 2 ਹੋਰ ਨਵੀਆਂ ਮੌਤਾਂ ਹੋਈਆਂ ਹਨ, ਜਿਸ ਨਾਲ ਦੇਸ਼ ‘ਚ ਮੌਤਾਂ ਦੀ ਗਿਣਤੀ 16 ਹੋ ਗਈ ਹੈ। ਇਹ ਖ਼ੁਲਾਸਾ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਸਿਰਫ਼ 3 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੀ ਸਭ ਤੋਂ ਛੋਟੀ ਸੰਖਿਆ ਹੈ। ਨਵੀਆਂ 2 ਮੌਤਾਂ ਵਿੱਚੋਂ ਇੱਕ 62 ਸਾਲਾ ਇੰਵਰਕਰਗਿਲ ਮਹਿਲਾ ਸੀ ਜੋ 7 ਅਪ੍ਰੈਲ ਤੋਂ ਡੁਨੇਡਿਨ ਹਸਪਤਾਲ ‘ਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਅਤੇ ਰਾਤ ਉਸ ਦੀ ਰਾਤ ਮੌਤ ਹੋ ਗਈ। ਉਹ ਇੰਵਰਕਰਗਿਲ ਦੀ ਦੂਜੀ ਵਿਅਕਤੀ ਹੈ ਜਿਸ ਦੀ ਕੋਵਿਡ -19 ਨਾਲ ਮੌਤ ਹੋਈ ਹੈ। ਦੂਜੀ ਮੌਤ 70 ਸਾਲਾ ਪੁਰਸ਼ ਦੀ ਹੋਈ ਹੈ, ਜਿਸ ਦਾ ਸੰਬੰਧ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਕਲਸਟਰ ਨਾਲ ਹੈ। ਜਿੱਥੇ ਪਹਿਲਾਂ 8 ਮੌਤਾਂ ਚੁੱਕੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,454 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,065 ਹੋ ਗਈ ਹੈ। ਹਸਪਤਾਲ ਵਿੱਚ 8 ਲੋਕ ਹਨ, 1 ਵਿਅਕਤੀ ਆਈ.ਸੀ.ਯੂ. ਵਿੱਚ ਮਿਡਲਮੋਰ ਹਸਪਤਾਲ ਵਿਖੇ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ 6,480 ਟੈੱਸਟ ਕੀਤੇ ਗਏ ਅਤੇ ਹੁਣ ਤੱਕ ਦੇਸ਼ ਭਰ ਵਿੱਚ 101,200 ਕੀਤੇ ਜਾ ਚੁੱਕੇ ਹਨ।
ਨਿਊਜ਼ੀਲੈਂਡ ਦੇ 1,454 ਕੇਸਾਂ ਵਿੱਚੋਂ 1,114 ਕੰਨਫ਼ਰਮ ਅਤੇ 340 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 373 ਐਕਟਿਵ ਅਤੇ 1,065 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 16 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,624,128 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 183,107 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 695,299 ਹੈ।
Home Page ਨਿਊਜ਼ੀਲੈਂਡ ‘ਚ ਕੋਰੋਨਾ ਨਾਲ 2 ਹੋਰ ਨਵੀਆਂ ਮੌਤਾਂ ਨਾਲ ਗਿਣਤੀ 16 ‘ਤੇ...