ਨੇਪੀਅਰ, 22 ਨਵੰਬਰ – ਅੱਜ ਇਥੇ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਤੀਸਰਾ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਡਕਵਰਥ ਲੂਈਸ ਨਿਯਮ ਤਹਿਤ ਬਰਾਬਰ ਰਿਹਾ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਡੇਵੋਨ ਕੌਨਵੇ (59) ਅਤੇ ਗਲੇਨ ਫਿਲਿਪਸ (54) ਦੇ ਅਰਧ ਸੈਂਕੜਿਆਂ ਦੇ ਬਾਵਜੂਦ ਨਿਊਜ਼ੀਲੈਂਡ ਨੂੰ 19.4 ਓਵਰਾਂ ਵਿੱਚ 160 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸਿਰਾਜ ਨੇ 17 ਦੌੜਾਂ ਦੇ ਕੇ 4 ਅਤੇ ਅਰਸ਼ਦੀਪ ਸਿੰਘ ਨੇ 37 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹਰਸ਼ਲ ਪਟੇਲ ਨੂੰ 1 ਵਿਕਟ ਮਿਲੀ। ਮੀਂਹ ਕਾਰਲ ਜਿਸ ਵੇਲੇ ਮੈਚ ਰੋਕਿਆ ਗਿਆ ਉਸ ਵੇਲੇ ਭਾਰਤ 9 ਓਵਰਾਂ ਵਿੱਚ 4 ਵਿਕਟਾਂ ’ਤੇ 75 ਦੌੜਾਂ ’ਤੇ ਸੀ।
ਭਾਰਤੀ ਟੀਮ ਨੇ ਇੱਕ ਬਦਲਾਅ ਕੀਤਾ ਹੈ, ਜਿਸ ਵਿੱਚ ਵਾਸ਼ਿੰਗਟਨ ਸੁੰਦਰ ਦੀ ਥਾਂ ਹਰਸ਼ਲ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ।ਨਿਊਜ਼ੀਲੈਂਡ ਨੇ ਮਾਰਕ ਚੈਪਮੈਨ ਨੂੰ ਕਪਤਾਨ ਕੇਨ ਵਿਲੀਅਮਸਨ ਦੀ ਥਾਂ ਲਿਆ ਹੈ।
Cricket ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਮੀਂਹ ਕਾਰਨ ਤੀਜਾ ਤੇ ਆਖਰੀ ਟੀ-20 ਮੈਚ ਬਰਾਬਰ,...