ਵੈਲਿੰਗਟਨ, 19 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਵਿੰਡ-19 ਦੇ ਕਰਕੇ ਨਿਊਜ਼ੀਲੈਂਡ ਦੀਆਂ ਸਰਹੱਦਾਂ ਅੱਜ ਰਾਤੀ 11.59 ਤੋਂ ਹਰ ਕਿਸੇ ਲਈ ਯਾਨੀ ਨਾਨ-ਰੈਜ਼ੀਡੈਂਟ ਅਤੇ ਨਾਨ-ਸਿਟੀਜ਼ਨ ਲਈ ਬੰਦ ਕਰਨ ਦਾ ਐਲਾਨ ਕੀਤਾ ਪਰ ਨਿਊਜ਼ੀਲੈਂਡ ਰੈਸੀਡੈਂਟਾਂ ਅਤੇ ਸਿਟੀਜ਼ਨ ਲਈ ਰਾਹ ਖੁੱਲ੍ਹਾ ਰਹੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕੋਈ ਹੋਰ ਰਿਸਕ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਵਿਦੇਸ਼ੀ ਯਾਤਰਾ ਨਾਲ ਸਬੰਧਿਤ ਸਾਰੇ ਕੋਰੋਨਵਾਇਰਸ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਸਾਨੂੰ ਹੋਰ ਫ਼ੈਸਲੇ ਲੈਣ ਅਤੇ ਹੋਰ ਪਾਬੰਦੀਆਂ ਜਾਰੀ ਰੱਖਣ ਦੀ ਲੋੜ ਹੈ।
ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟ ਅਤੇ ਸਿਟੀਜ਼ਨ ਵਾਪਸ ਪਰਤ ਸਕਣ ਦੇ ਯੋਗ ਹੋਣਗੇ ਅਤੇ ਇਸ ਵਿੱਚ ਰੈਜ਼ੀਡੈਂਟਾਂ ਅਤੇ ਸਿਟੀਜ਼ਨਸ ਦੇ ਬੱਚੇ ਅਤੇ ਪੇਰੈਂਟਸ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੈਸੀਫਿਕ ਵਿੱਚ ਕੋਵਿਡ-19 ਦੇ ਪਹਿਲੇ ਕੇਸਾਂ ਦਾ ਅਰਥ ਹੈ ਕਿ ਤਬਦੀਲੀਆਂ ਪੈਸੀਫਿਕ ਦੇ ਦੇਸ਼ਾਂ ਉੱਤੇ ਵੀ ਲਾਗੂ ਹੁੰਦੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਯਾਤਰਾ ਦੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਸਿਹਤ ਪੇਸ਼ੇਵਰਾਂ ਨੂੰ ਵੀ ਇਸ ਵਿੱਚ ਛੋਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਦੇ ਸੈਲਫ਼-ਆਈਸੋਲੇਸ਼ਨ ਵਿੱਚ ਰਹਿਣ ਤੋਂ ਇਨਕਾਰ ਕਰਨ ਬਾਰੇ ਵੱਧ ਚਿੰਤਤ ਸਨ ਅਤੇ ਇਸ ਨਾਲ ਇਨ੍ਹਾਂ ਸਖ਼ਤ ਨਵੇਂ ਕਦਮ ਚੁੱਕਣੇ ਪਏ ਹਨ।
ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿੱਚ 600,000 ਤੋਂ ਵੱਧ ਨਿਊਜ਼ੀਲੈਂਡਰਸ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਯਾਤਰਾ ਨਹੀਂ ਕਰਨੀ ਚਾਹੀਦੀ।
Home Page ਨਿਊਜ਼ੀਲੈਂਡ ਦੇ ਬਾਰਡਰਸ ਸਾਰਿਆਂ ਲਈ ਬੰਦ – ਪ੍ਰਧਾਨ ਮੰਤਰੀ