ਓਵਲ, 6 ਜੂਨ – ਇੱਥੇ ਨਿਊਜ਼ੀਲੈਂਡ ਨੇ ਆਪਣੇ ਆਲ ਰਾਊਂਡਰ ਖਿਡਾਰੀ ਰੋਸ ਟੇਲਰ ਦੀਆਂ 82 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾ ਕੇ ਵਰਲਡ ਕੱਪ ‘ਚ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵਰਲਡ ਕੱਪ ਦਾ ਆਪਣਾ ਪਹਿਲਾ ਮੈਚ ਸ੍ਰੀਲੰਕਾ ਨੂੰ ਹਰਾ ਕੇ ਜਿੱਤਿਆ ਸੀ।
ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 89.2 ਓਵਰ ‘ਚ 10 ਵਿਕਟਾਂ ਦੇ ਨੁਕਸਾਨ ਉੱਤੇ 244 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 47.1 ਓਵਰ ‘ਚ 8 ਵਿਕਟਾਂ ਦੇ ਨੁਕਸਾਨ ਉੱਤੇ 248 ਦੌੜਾਂ ਬਣਾਈਆਂ ਅਤੇ ਆਪਣੀ ਦੂਜੀ ਜਿੱਤ ਦਰਜ ਕੀਤੀ। ਕੀਵੀ ਟੀਮ ਵੱਲੋਂ ਰੋਸ ਟੇਲਰ ਦੀਆਂ 82 ਦੌੜਾਂ ਤੋਂ ਇਲਾਵਾ ਕਪਤਾਨ ਵਿਲੀਅਮਸਨ ਨੇ 40, ਗੁਪਟੀਲ ਨੇ 25, ਨਿਸ਼ਮ ਨੇ 25, ਮੂਨਰੌ ਨੇ 24, ਸਨੇਟਰ ਨੇ 17, ਡੀ ਗ੍ਰੈਂਡਹੌਮੀ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਕੀਵੀ ਖਿਡਾਰੀ ਰੋਸ ਟੇਲਰ ‘ਮੈਨ ਆਫ਼ ਦਿ ਮੈਚ’ ਰਹੇ। ਬੰਗਲਾਦੇਸ਼ ਵੱਲੋਂ ਗੇਂਦਬਾਜ਼ਾਂ ਮਿਰਾਜ਼, ਅੱਲ ਹੱਸਨ, ਸੈਫੂਦੀਨ ਤੇ ਸਾਈਕੇਟ ਨੇ 2-2 ਵਿਕਟਾਂ ਲਈਆਂ। ਬੰਗਲਾਦੇਸ਼ ਦੀ ਇਹ ਹੁਣ ਤੱਕ ਦੀ ਪਹਿਲੀ ਹਾਰ ਹੈ ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ ਸੀ।
Cricket ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾਇਆ