ਹਵਾਈ ਸਕੀਮਾਂ: ਸਾਡੇ ਲੋਕ ਦੇ ਦਿਓ-ਆਪਣੇ ਲੋਕ ਲੈ ਲਓ
ਔਕਲੈਂਡ, 7 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ਕਲਹਿਣੇ ਕਰੋਨਾ ਨੇ ਕਦੋਂ ਕਿਨਾਰਾ ਕਰਨਾ ਅਜੇ ਕਿਸੇ ਨੂੰ ਪਤਾ ਨਹੀਂ ਪਰ ਵੱਖ-ਵੱਖ ਦੇਸ਼ ਇਹ ਪਤਾ ਲਗਾਉਣ ‘ਤੇ ਲੱਗੇ ਹਨ ਅਤੇ ਕਿਹੜੇ-ਕਿਹੜੇ ਦੂਜੇ ਦੇਸ਼ਾਂ ਦੇ ਪ੍ਰਾਹੁਣੇ ਉਨ੍ਹਾਂ ਦੇ ਦੇਸ਼ ਸੈਰ-ਸਪਾਟੇ ਵਾਸਤੇ ਆਏ ਹਨ ਅਤੇ ਕਿਹੜੇ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਆਪਣੀ ਜਨਮ ਭੋਇੰ ਜਾਂ ਵਿਦੇਸ਼ੀ ਪ੍ਰਾਹੁਣੇ ਬਣ ਕੇ ਗਏ ਹਨ। ਸਾਰੇ ਦੇਸ਼ ਆਪਣੇ-ਆਪਣੇ ਲੋਕਾਂ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਲੋਕਾਂ ਨੂੰ ਘਰ ਵਾਪਿਸੀ ਵਾਸਤੇ ਯਤਨ ਕਰ ਰਹੇ ਹਨ।
ਵਿਦੇਸ਼ ਮੰਤਰੀ ਸ੍ਰੀ ਵਿਨਸਨ ਪੀਟਰਜ਼ ਨੇ ਵੱਖ-ਵੱਖ ਮੁਲਕਾਂ ਦੇ ਨਾਲ ਸੰਪਰਕ ਬਣਾ ਕੇ ਏਅਰਪੋਰਟ ਉਤੇ ਬ੍ਰੇਕ ਮਾਰਨ, ਫਿਊਲ ਭਰਵਾਉਣ ਆਦਿ ਵਾਸਤੇ ਲਾਂਘਾ ਲੈ ਲਿਆ ਹੈ। ਨਿਊਜ਼ੀਲੈਂਡ ਤੋਂ ਲੰਘਣ ਵਾਲੇ ਯਾਤਰੀ ਏਅਰਪੋਰਟ ਤੋਂ ਬਾਹਰ ਨਹੀਂ ਜਾਣਗੇ, 10 ਘੰਟੇ ਤੋਂ ਵੱਧ ਸਮਾਂ ਨਹੀਂ ਸਟੇਅ ਨਾ ਹੋਵੇ, ਕਰੋਨਾ ਦਾ ਕੋਈ ਲੱਛਣ ਨਾ ਹੋਵੇ, ਕਰੋਨਾ ਦਾ ਰਿਜਲਟ ਆਉਣ ਵਾਲਾ ਨਾ ਹੋਵੇ ਆਦਿ।
ਇਸ ਵੇਲੇ ਜੋ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਇੰਡੀਆ ਗਏ ਹਨ ਉਹ ਹਜ਼ਾਰਾਂ ਦੇ ਵਿਚ ਹੋ ਸਕਦੇ ਹਨ ਪਰ ‘ਸੇਫ ਟ੍ਰੈਵਲ’ ਵੈਬਸਾਈਟ ਉਤੇ ਰਜਿਸਟਰਡ ਲੋਕਾਂ ਦੀ ਗਿਣਤੀ 783 ਦੱਸੀ ਗਈ ਹੈ। ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕਰਨ ਉਪਰੰਤ ਇਹ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ 14 ਅਪ੍ਰੈਲ ਤੱਕ ਇੰਡੀਆ ਨੇ ‘ਲੌਕ ਡਾਊਨ’ ਕੀਤਾ ਹੋਇਆ ਹੈ ਉਸ ਤੋਂ ਬਾਅਦ ਦੇ ਹਾਲਾਤ ਉਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਿੱਥੇ ਹੋ ਰਹਿਣ ਲਈ ਸਲਾਹ ਦਿੱਤੀ ਗਈ ਹੈ। ਇੰਡੀਆ ਦੇ ਵਿਚ ਇਨ੍ਹੀਂ ਦਿਨੀਂ ਕਮਰਸ਼ੀਅਲ ਫਲਾਈਟਾਂ ਬੰਦ ਹਨ। ਕਿਹਾ ਗਿਆ ਹੈ ਕਿ ਲੋਕ ਮਰਸੀ ਫਲਾਈਟਾਂ (ਤਰਸ ਦੇ ਅਧਾਰ ਤੇ) ਦੇ ਲਈ ਅਪੀਲਾਂ ਭੇਜ ਰਹੇ ਹਨ ਪਰ ਸਰਕਾਰ ਐਨੀ ਵੱਡੀ ਗਿਣਤੀ ਦੇ ਵਿਚ ਇਹ ਫਲਾਈਟਾਂ ਨਹੀਂ ਚਲਾ ਸਕਦੀ।
ਵਰਨਣਯੋਗ ਹੈ ਕਿ ਸਿੰਗਾਪੁਰ ਏਅਰ ਲਾਈਨ ਨੇ 1 ਮਈ ਤੋਂ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ ਪਰ ਸੇਫ ਟ੍ਰੈਵਲ ਵੱਲੋਂ ਸਰਕਾਰੀ ਤੌਰ ‘ਤੇ ਚੱਲਣ ਵਾਲੀਆਂ ਫਲਾਈਟਾਂ ਦੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੁਝ ਦੇਸ਼ਾਂ ਦੇ ਵਿਚ ਅਜਿਹੀਆਂ ਫਲਾਈਟਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਭਾਰਤ ਦੇ ਲਈ ਅਜੇ ਹੌਂਸਲਾ ਨਹੀਂ ਹੋ ਰਿਹਾ। ਭਾਵੇਂ ਵਿਦੇਸ਼ ਮੰਤਰੀ ਸ੍ਰੀ ਵਿਨਸਨ ਪੀਟਰਜ਼ ਅਤੇ ਟ੍ਰੇਡ ਅਤੇ ਐਕਸਪੋਰਟ ਮੰਤਰੀ ਸ੍ਰੀ ਡੇਵਿਡ ਪਾਰਕਰ 25 ਤੋਂ 29 ਫਰਵਰੀ ਤੱਕ ਨਵੀਂ ਦਿੱਲੀ ਅਤੇ ਮੁੰਬਈ ਹੋ ਕੇ ਗਏ ਹਨ, ਪਰ ਲਗਦਾ ਜਾਰੀ ਓਨੀ ਪੱਕੀ ਨਹੀਂ ਹੋਈ।
Home Page ਨਿਊਜ਼ੀਲੈਂਡ ਵਿਦੇਸ਼ ਮੰਤਰਾਲਾ ਆਏ ਪ੍ਰਾਹੁਣਿਆਂ ਅਤੇ ਗਏ ਪ੍ਰਾਹੁਣਿਆ ਦੀ ਘਰ-ਵਾਪਿਸੀ ਸੇਵਾ ਵਿਚ...