ਪਾਪਾਟੋਏਟੋਏ, 25 ਸਤੰਬਰ – ਦੇਸ਼ ਵਿੱਚ ਹੋਣ ਵਾਲੀਆਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਥੇ 15 ਸਤੰਬਰ ਦਿਨ ਐਤਵਾਰ ਨੂੰ ਮੀਟਿੰਗ ਰੱਖੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਪਹੁੰਚੇ ਸੱਜਣਾਂ ਨੂੰ ਖੇਡਾਂ ਸੰਬੰਧੀ ਹੋ ਰਹੀਆਂ ਤਿਆਰੀਆਂ, ਰਜਿਸਟ੍ਰੇਸ਼ਨ, ਖੇਡ ਪ੍ਰਬੰਧਾਂ ਤੇ ਹਰ ਖੇਡ ਦੇ ਪ੍ਰਬੰਧਕਾਂ ਬਾਰੇ ਜਾਣਕਾਰੀ ਸਾਂਝੀ ਗਈ। ਇਹ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ 30 ਨਵੰਬਰ ਅਤੇ 1 ਦਸੰਬਰ ਨੂੰ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਇਸ ਸੰਬੰਧੀ ਸ. ਦਲਜੀਤ ਸਿੰਘ ਸਿੱਧੂ ਨੇ ਹੁਣ ਤੱਕ ਹੋਈ ਅੱਪਡੇਟ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਕਬੱਡੀ, ਐਥਲੈਟਿਕਸ, ਹਾਕੀ, ਬਾਸਕਟਬਾਲ, ਵਾਲੀਬਾਲ, ਵਾਲੀਬਾਲ ਸ਼ੂਟਿੰਗ, ਨੈੱਟਬਾਲ, ਗੌਲਫ਼, ਟੈਨਿਸ, ਬੈਡਮਿੰਟਨ, ਕ੍ਰਿਕਟ, ਰੈਸਲਿੰਗ, ਟੱਚ ਰਗਬੀ, ਸ਼ੂਟਿੰਗ, ਗਤਕਾ, ਦਸਤਾਰ ਮੁਕਾਬਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦੌਰਾਨ ਸਕਿਉਰਟੀ ਦੇ ਨਾਲ ਮੈਡੀਕਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਇੰਜ਼ਰੀ ਹੋਣ ਉੱਤੇ ਖਿਡਾਰੀ ਜਾਂ ਦਰਸ਼ਕ ਨੂੰ ਮੁੱਢਲੀ ਸਹਾਇਤਾ ਦਿੱਤੇ ਜਾ ਸਕੇ। ਉਨ੍ਹਾਂ ਕਿਹਾ ਕਿ ਖਿਡਾਰੀ ਤੇ ਦਰਸ਼ਕਾਂ ਲਈ ਮੁਫ਼ਤ ਬੱਸਾਂ ਸੇਵਾ ਅਤੇ ਵਿਦੇਸ਼ੀ ਖਿਡਾਰੀਆਂ ਨੂੰ ਮੁਫ਼ਤ ਠਹਿਰਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਸ. ਸਿੱਧੂ ਨੇ ਹਰ ਖੇਡ ਦੇ ਨਾਲ ਸੰਬੰਧਿਤ ਪ੍ਰਬੰਧਕਾਂ ਬਾਰੇ ਵਿਸਥਾਰ ‘ਚ ਦੱਸਿਆ ਕਿ ਫੁੱਟਬਾਲ-ਸਤਨਾਮ ਬੈਂਸ, ਸਰਬਜੀਤ ਸਿੰਘ ਢਿੱਲੋਂ, ਸਾਬੀ ਢਿੱਲੋਂ, ਮਹਿਲਾ ਫੁੱਟਬਾਲ-ਹਰਸ਼ੀ ਬੈਂਸ, ਰਾਜ ਮੁੰਡੀ, ਹਾਕੀ-ਗੁਰਪ੍ਰੀਤ ਸਿੰਘ, ਅਮਿੰਦਰਪਾਲ ਸਿੰਘ ਗਿੱਲ, ਬਾਸਕਟਬਾਲ-ਕਮਲ ਢੱਟ, ਅਨੂਪ ਬਸਰਾ, ਰਾਜ ਥਾਂਦੀ, ਵਾਲੀਬਾਲ ਸ਼ੂਟਿੰਗ-ਅਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਵਾਲੀਬਾਲ-ਬੀਰ ਬੇਅੰਤ, ਹਰਪਾਲ ਲੋਹੀ, ਗੈਰੀ, ਨੈੱਟਬਾਲ-ਸਤਵਿੰਦਰ ਗਿੱਲ, ਗੌਲਫ਼-ਖੜਗ ਸਿੰਘ, ਪਰਮਿੰਦਰ ਤੱਖਰ, ਬੈਡਮਿੰਟਨ-ਸੰਨੀ ਸਿੰਘ, ਰੁਪਿੰਦਰ ਵਿਰਕ, ਕ੍ਰਿਕਟ-ਜਸਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ, ਰੈਸਲਿੰਗ-ਗਗਨਦੀਪ, ਮੇਹਰ ਸਿੰਘ, ਟੱਚ ਰਗਬੀ-ਹਰਪਾਲ ਸਿੰਘ, ਹਰਿੰਦਰ ਮਾਨ, ਸ਼ੂਟਿੰਗ-ਰਣਵੀਰ ਸਿੰਘ ਸੰਧੂ, ਲਾਲੀ ਸੰਧੂ, ਗਤਕਾ-ਹਰਜੋਤ ਸਿੰਘ, ਮਨਦੀਪ ਸਿੰਘ, ਦਸਤਾਰ ਮੁਕਾਬਲੇ-ਦਿਲਬਾਗ ਸਿੰਘ, ਰਾਜਾ ਸਿੰਘ, ਸਭਿਆਚਾਰਕ ਪ੍ਰੋਗਰਾਮ-ਪਰਮਿੰਦਰ ਸਿੰਘ, ਨਵਤੇਜ ਰੰਧਾਵਾ, ਸ਼ਰਨਜੀਤ, ਲਵਲੀਨ ਨਿੱਜਰ ਅਤੇ ਚਰਨਜੀਤ ਕੌਰ ਸਿੱਧੂ।
ਇਸ ਮੌਕੇ ਪ੍ਰਸਿੱਧ ਐਕਟਰ ਤੇ ਨਿਊਜ਼ ਰੀਡਰ ਸ. ਅਰਵਿੰਦਰ ਸਿੰਘ ਭੱਟੀ ਤੇ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਂਪੁਰੀ ਦੇ ਵੀਡੀਓ ਸੁਨੇਹੇ ਵਿਖਾਏ ਗਏ। ਸਿੱਖ ਖੇਡਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਥੀਮ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’ ਵੀ ਸੁਣਾਇਆ ਗਿਆ। ਗਾਇਕ ਹਰਮਿੰਦਰ ਨੂਰਪੁਰੀ ਵੱਲੋਂ ਗਾਏ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਲਿਖਿਆ ਤੇ ਮਿਊਜ਼ਿਕ ਜੱਸੀ ਬ੍ਰਦਰਜ਼ ਨੇ ਦਿੱਤਾ ਹੈ।
Home Page ਨਿਊਜ਼ੀਲੈਂਡ ਸਿੱਖ ਖੇਡਾਂ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕੀਤੀ