ਦਲਜੀਤ ਸਿੰਘ ਸਰਬ ਸੰਮਤੀ ਨਾਲ ਪ੍ਰਧਾਨ ਅਤੇ ਪ੍ਰਿਥੀਪਾਲ ਸਿੰਘ ਬਸਰਾ ਚੇਅਰਮੈਨ ਥਾਪੇ
ਆਕਲੈਂਡ, 18 ਸਤੰਬਰ – ਅੱਜ 18 ਸਤੰਬਰ 2022 ਦਾ ਦਿਨ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਹੋ ਨਿੱਬੜਿਆ , ਜਦੋਂ 25 ਗੁਰੂ ਘਰਾਂ , ਸਮਾਜਿਕ ਭਲਾਈ ਦੇ ਖੇਤਰ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਰਲਕੇ ਸਾਂਝੀ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦਾ ਗਠਨ ਕਰ ਲਿਆ ।
ਆਕਲੈਂਡ ਵਿੱਚ ਜਿੱਥੇ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਟਾਕਾਨੀਨੀ ਗੁਰੂ ਘਰ ਇਕੱਠੇ ਹੋਏ । ਉੱਥੇ ਹੀ ਆਕਲੈਂਡ ਤੋਂ ਬਾਹਰੋਂ ਜੂਮ ਦੇ ਮਾਧਿਅਮ ਰਾਹੀਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ ।
ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (ਇਨਕਾਰਪੋਰੇਟਿਡ) ਦਾ ਪਹਿਲਾ ਪ੍ਰਧਾਨ ਸ. ਦਲਜੀਤ ਸਿੰਘ ਨੂੰ ਚੁਣਿਆ ਗਿਆ ਹੈ । ਉੱਥੇ ਹੀ ਬਜੁਰਗ ਆਗੂ ਸ.ਪਿਰਥੀਪਾਲ ਸਿੰਘ ਬਸਰਾ ਸੰਸਥਾ ਦੇ ਚੇਅਰਮੈਨ ਬਣਾਏ ਗਏ ਹਨ । ਸੈਕਟਰੀ ਜਰਨਲ ਦੀ ਸੇਵਾ ਸ. ਕਰਮਜੀਤ ਸਿੰਘ ਤਲਵਾਰ ਨੂੰ ਦਿੱਤੀ ਗਈ ਹੈ ।
ਮੀਤ ਪ੍ਰਧਾਨ ਦੇ ਤੌਰ ਤੇ ਸ. ਗੁਰਿੰਦਰ ਸਿੰਘ ਸ਼ਾਦੀਪੁਰ , ਸਹਾਇਕ ਸਕੱਤਰ ਸ. ਮਲਕੀਤ ਸਿੰਘ ਸਹੋਤਾ , ਖਜਾਨਚੀ ਸ. ਮਨਜੀਤ ਸਿੰਘ ਬਾਠ , ਸਹਾਇਕ ਖਜਾਨਚੀ ਬੀਬੀ ਜਤਿੰਦਰ ਕੌਰ , ਸੰਸਥਾ ਦੇ ਆਡੀਟਰ ਐਡਵੋਕੇਟ ਰਣਬੀਰ ਸਿੰਘ ਸੰਧੂ ਹੋਣਗੇ । ਉੱਥੇ ਹੀ ਸਪੋਕਸਪਰਸਨ ਵਜੋਂ ਸ. ਰਣਬੀਰ ਸਿੰਘ ਲਾਲੀ ਸੇਵਾ ਦੇਣਗੇ ।
ਇਸੇ ਤਰੀਕੇ ਉਕਤ ਸੰਸਥਾ ਵਿੱਚ ਵੱਖ ਵੱਖ ਵਿੰਗ ਬਣਾਏ ਗਏ ਹਨ ।
ਜਿਹਨਾਂ ਵਿੱਚ ਧਾਰਮਿਕ ਮਾਮਲਿਆਂ ਦੇ ਚੇਅਰਪਰਸਨ ਹਰਦਿਆਲ ਸਿੰਘ , ਇੰਮੀਗਰੇਸ਼ਨ ਮਾਮਲਿਆਂ ਦੇ ਚੇਅਰਪਰਸਨ ਪਰਮਜੀਤ ਸਿੰਘ ਵਲਿੰਗਟਨ , ਇਸਤਰੀ ਵਿੰਗ ਦੇ ਚੇਅਰਪਰਸਨ ਬੀਬੀ ਜੀਤ ਕੌਰ , ਨੌਜਵਾਨ ਮਾਮਲਿਆਂ ਦੇ ਚੇਅਰਪਰਸਨ ਅੰਮ੍ਰਿਤਪਾਲ ਸਿੰਘ ਮਾਨ ਅਤੇ ਸੰਵਿਧਾਨਕ ਮਾਮਲਿਆਂ ਦੇ ਚੇਅਰਪਰਸਨ ਸ. ਅਜੀਤ ਸਿੰਘ ਰੰਧਾਵਾ ਹੋਣਗੇ ।
ਤਕਨੀਕੀ (ਆਈ.ਟੀ) ਕੋਆਰਡੀਨੇਟਰ ਵਜੋਂ ਨਵਤੇਜ ਰੰਧਾਵਾ ਸੇਵਾਵਾਂ ਦੇਣਗੇ । ਉੱਥੇ ਹੀ ਸਾਬਕਾ ਮੈਂਬਰ ਪਾਰਲੀਮੈਂਟ ਡਾ:ਪਰਮਜੀਤ ਪਰਮਾਰ ਪਾਲਿਸੀ ਮੇਕਿੰਗ ਤੇ ਸੰਸਥਾ ਦੇ ਸਲਾਹਕਾਰ ਹੋਣਗੇ ।
ਉਕਤ ਸਮੁੱਚੀ ਚੋਣ ਸਰਬਸੰਮਤੀ ਨਾਲ ਸਭ ਸੰਸਥਾਵਾਂ ਵੱਲੋਂ ਰਲਕੇ ਕੀਤੀ ਗਈ ਹੈ ।
ਚੋਣ ਤੋਂ ਉਪਰੰਤ ਸੰਸਥਾ ਦੇ ਫਾਊਂਡਰ ਪ੍ਰਧਾਨ ਬਣਨ ਵਾਲੇ ਸ. ਦਲਜੀਤ ਸਿੰਘ ਅਨੁਸਾਰ ਉਕਤ ਸੰਸਥਾ ਦੇ ਮਾਧਿਅਮ ਰਾਹੀਂ ਜਿੱਥੇ ਮੁਲਕ ਭਰ ਤੋਂ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮਸਲਿਆਂ ਤੇ ਨੀਤੀਗਤ ਤਰੀਕੇ ਨਾਲ ਕੰਮ ਕੀਤਾ ਜਾਵੇਗਾ । ਉਹਨਾਂ ਅਨੁਸਾਰ ਸੰਸਥਾ ਨਾਲ ਜੁੜੇ 25 ਗੁਰੂ ਘਰਾਂ ਦੇ ਇਸ ਮੌਕੇ 5000 ਵਿੱਤੀ ਮੈਂਬਰ ਵੀ ਉਕਤ ਸੰਸਥਾ ਦਾ ਅਸਿੱਧੇ ਰੂਪ ਵਿੱਚ ਹਿੱਸਾ ਹੋਣਗੇ , ਕਿਉਕਿ ਉਹਨਾਂ ਦੇ ਡੈਲੀਗੇਟ ਹੀ ਅੱਗੇ ਕਾਰਜਕਾਰਨੀ ਦਾ ਨਿਰਮਾਣ ਕਰਦੇ ਹਨ । ਉੱਥੇ ਹੀ ਬਹੁਤ ਵਿੰਗਾਂ ਦੇ ਚੇਅਰਪਰਸਨ ਹੋਰ ਨਿਯੁਕਤੀਆਂ ਵੀ ਜਲਦ ਹੀ ਸੰਸਥਾ ਵੱਲੋਂ ਕੀਤੀਆਂ ਜਾਣਗੀਆਂ । ਇੱਥੇ ਜਿਕਰਯੋਗ ਹੈ ਕਿ ਸੰਸਥਾ ਦੇ ਸਾਰੇ ਚੁਣੇ ਮੁਢਲੇ ਮੈਂਬਰਾਂ ਦੀ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਨੂੰ ਦੇਖ ਕਿ ਚੋਣ ਕੀਤੀ ਗਈ ਹੈ ।
ਇੱਥੇ ਜਿਕਰਯੋਗ ਹੈ ਕਿ ਨਿਊਜੀਲੈਂਡ ਦੀ ਅਗਲੀ ਜਣਗਣਨਾ ਤੱਕ ਸਿੱਖ ਭਾਈਚਾਰਾ ਜਿੱਥੇ ਇੱਕ ਲੱਖ ਦੀ ਗਿਣਤੀ ਤੋਂ ਪਾਰ ਹੋ ਕਿ ਮੁਲਕ ਦੀ 2% ਅਬਾਦੀ ਹੋ ਜਾਵੇਗਾ । ਅਜਿਹੇ ਸਮੇ ਚ ਅਜਿਹੀ ਸੈਂਟਰਲ ਤੇ ਲੋਕਤੰਤਰਿਕ ਕੌਮੀ ਸੰਸਥਾ ਦੀ ਸਥਾਨਿਕ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਜਰੂਰਤ ਸੀ । ਜੋ ਹੁਣ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਮਾਧਿਅਮ ਰਾਹੀਂ ਪੂਰੇ ਸਿੱਖ ਭਾਈਚਾਰੇ ਲਈ ਸਰਬ ਸਾਂਝਾ ਮੰਚ ਸਾਬਿਤ ਹੋਵੇਗੀ । ਨਿਊਜੀਲੈਡ ਦੇ ਸਿੱਖਾਂ ਨੇ ਗੋਲਕਾਂ ਤੇ ਪ੍ਰਧਾਨਗੀਆਂ ਪਿੱਛੇ ਹੁੰਦੀਆਂ ਲੜਾਈਆਂ ਨੂੰ ਝੁਠਲਾਉਦੇ ਨਵੀ ਮਿਸਲ ਪੇਸ਼ ਕੀਤੀ ਹੈ ਸੋ ਸੋਚਣ ਨੂੰ ਅਸੰਭਵ ਹੀ ਨਹੀ ਇੱਕ ਸੁਪਨਾ ਲੱਗਦੀ ਸੀ । ਇਹ ਸੰਸਥਾ ਪੂਰੇ ਜੋਰ ਸ਼ੋਰ ਨਾਲ ਕਮਿਊਨਟੀ ਦੇ ਮਸਲਿਆਂ ਤੇ ਵਕਾਲਤ ਕਰੇਗੀ।
Home Page ਨਿਊਜੀਲੈਂਡ ਦੇ ਸਿੱਖ ਭਾਈਚਾਰਾ ਨੇ ਰਚਿਆ ਇਤਿਹਾਸ, ਸਿੱਖ ਭਾਈਚਾਰਾ, ਗੁਰੂਘਰਾਂ , ਸੰਸਥਾਵਾਂ...