ਆਕਲੈਂਡ, 26 ਜੂਨ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲ) – ਅੱਜ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਆਕਲੈਂਡ ਵਿਖੇ ਆਪਣਾ ਖੇਡ ਕੈਲੰਡਰ ਜਾਰੀ ਕਰ ਦਿੱਤਾ ਗਿਆ। ਪੋਸਟਰ ਜਾਰੀ ਕਰਨ ਵੇਲੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਤੇ ਅਹੁਦੇਦਾਰਾਂ ਸਮੇਤ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਰ ਸਨ, ਜਿਨ੍ਹਾਂ ਵਿੱਚ ਪ੍ਰਿਤਪਾਲ ਸਿੰਘ ਗਰੇਵਾਲ, ਜਗਦੇਵ ਸਿੰਘ ਜੱਗੀ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਵਰਿੰਦਰ ਸਿੰਘ ਬਰੇਲੀ, ਜੱਸਾ ਬੋਲੀਨਾ, ਤੀਰਥ ਸਿੰਘ ਅਟਵਾਲ, ਮੰਗਾ ਭੰਡਾਲ, ਰਾਣਾ ਹੈਰੀ, ਜਿੰਦੀ ਮੁਟੱਡਾ, ਚਰਨਜੀਤ ਸਿੰਘ ਦੁੱਲਾ, ਅਵਤਾਰ ਸਿੰਘ ਤਾਰੀ, ਰਣਜੀਤ ਰਾਏ, ਵਰਿੰਦਰ ਸਿੱਧੂ, ਹਰਬੰਸ ਸਿੰਘ ਸੰਘਾ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਜਾਰੀ ਪੋਸਟਰ ਅਨੁਸਾਰ 2 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਨਿਊਜ਼ੀਲੈਂਡ ਦੀਆਂ ਵੱਖ-ਵੱਖ ਥਾਂਵਾਂ ‘ਤੇ ਖੇਡ ਮੇਲੇ ਹੋਣਗੇ ਅਤੇ ਆਖ਼ਰੀ ਖੇਡ ਮੇਲਾ ਨਿਊਜ਼ੀਲੈਂਡ ਦੀਆਂ ਤੀਜੀਆਂ ਅਤੇ ਚੌਥੀਆਂ ਸਿੱਖ ਖੇਡਾਂ ਦੇ ਵਿੱਚ ਹੋਵੇਗਾ।
2 ਅਕਤੂਬਰ ਨੂੰ ਬੇਅ ਆਫ਼ ਪਲੇਨਟੀ ਸਪੋਰਟਸ ਕਲੱਬ ਟੌਰੰਗਾ, 9 ਅਕਤੂਬਰ ਨੂੰ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼, 16 ਅਕਤੂਬਰ ਨੂੰ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ, 25 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, 30 ਅਕਤੂਬਰ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ, 6 ਨਵੰਬਰ ਨੂੰ ਸਿੱਖ ਵੌਰੀਅਰਜ਼ ਐਂਡ ਦੋਆਬਾ ਸਪੋਰਟਸ ਕਲੱਬ ਪਾਪਾਕੁਰਾ, 13 ਨਵੰਬਰ ਨੂੰ ਯੂਥ ਕਲੱਬ ਵਾਇਕਾਟੋ ਹੈਮਿਲਟਨ ਅਤੇ 20 ਨਵੰਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਖੇਡ ਮੇਲਿਆਂ ਦਾ ਸੰਗਮ ਫਿਰ 26 ਤੇ 27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ ਹੋਵੇਗਾ। ਇਨ੍ਹਾਂ ਖੇਡ ਮੇਲਿਆਂ ਦੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਵਾਲੀਬਾਲ ਸ਼ੂਟਿੰਗ, ਵੇਟ ਲਿਫ਼ਟਿੰਗ, ਬੱਚਿਆਂ ਦੀਆਂ ਖੇਡਾਂ, ਲੇਡੀਜ਼ ਮਿਊਜ਼ੀਕਲ ਚੇਅਰ ਅਤੇ ਹੋਰ ਮਨੋਰੰਜਕ ਖੇਡਾਂ ਵੀ ਹੋਣਗੀਆਂ। ਆਸਟਰੇਲੀਆ ਅਤੇ ਇੰਡੀਆ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਇਨ੍ਹਾਂ ਖੇਡ ਮੇਲਿਆਂ ਦੀ ਸ਼ਾਨ ਬਣਨਗੇ। ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਤੇ ਜੇਤੂ, ਉਪ ਜੇਤੂ ਕੱਪ ਦਿੱਤੇ ਜਾਣਗੇ।
ਕਬੱਡੀ ਕੁਮੈਂਟੇਟਰ: ਖੇਡ ਮੇਲਿਆਂ ਦੇ ਵਿੱਚ ਰੌਣਕਾਂ ਭਰਨ ਦੇ ਲਈ ਸਥਾਨਿਕ ਕਬੱਡੀ ਕੁਮੈਂਟੇਟਰਾਂ ਤੋਂ ਇਲਾਵਾ ਇੰਡੀਆ ਤੋਂ ਤਿੰਨ ਰੌਣਕੀ ਕੁਮੈਂਟੇਟੇਰ ਅਮਨ ਲੋਪੋ, ਸੁਖਰਾਜ ਰੋਡੇ ਅਤੇ ਜਸ਼ਨ ਮਹਿਤਾ ਚੌਕ ਵਾਲੇ ਵੀ ਨਵੇਂ-ਨਵੇਂ ਟੋਟਕਿਆਂ ਅਤੇ ਸ਼ਾਇਰੀ ਦੇ ਨਾਲ ਕੁਮੈਂਟੇਰੀ ਕਰਨਗੇ।
ਦਸਤਾਰਬੰਦੀ: ਸਾਰੇ ਖੇਡ ਮੇਲਿਆਂ ਦੇ ਵਿੱਚ ਦਸਤਾਰ ਬੰਦੀ ਦੀਆਂ 8 ਟੀਮਾਂ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਅਤੇ 1 ਆਸਟਰੇਲੀਆ ਤੋਂ ਵੀ ਪਹੁੰਚੇਗੀ।
Home Page ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੱਲੋਂ ਪਾਪਾਕੁਰਾ, ਫਲੈਟਬੁੱਸ਼, ਪੁੱਕੀਕੋਹੀ, ਹੈਮਿਲਟਨ, ਟੌਰੰਗਾ, ਪਾਪਾਮੋਆ, ਹੇਸਟਿੰਗ ਖੇਡ...