ਆਕਲੈਂਡ 21 ਅਗਸਤ – ਨਿਊਜ਼ੀਲੈਂਡ ਚੰਡੀਗੜ੍ਹ ਕਲੱਬ ਵੱਲੋਂ 12 ਅਗਸਤ ਦਿਨ ਸ਼ਨੀਵਾਰ ਨੂੰ ਪਾਪਾਟੋਏਟੋਏ ਦੇ ਕੌਸਮੋਪੋਲੀਟਨ ਕਲੱਬ ਵਿਖੇ ‘ਐਕਟਿਵ ਇੰਡੀਆ’ ਦੇ ਬੈਨਰ ਹੇਠ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਇੱਕ ਮੁਫ਼ਤ ਕਮਿਊਨਿਟੀ ਪ੍ਰੋਗਰਾਮ ਕਰਵਾਇਆ ਗਿਆ। ਐਨਜ਼ੈੱਡ ਚੰਡੀਗੜ੍ਹ ਕਲੱਬ ਵੱਲੋਂ ਇਹ ਵਿਸ਼ੇਸ਼ ਸਮਾਗਮ ਸ਼੍ਰੀਮਤੀ ਰੀਟਾ ਅਰੋੜਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ।
ਇਸ ਸੁਤੰਤਰਤਾ ਦਿਵਸ ਸਮਾਗਮ ਦੀ ਸ਼ੁਰੂਆਤ ਜੋਤ ਰੌਸ਼ਨ ਕਰਨ ਨਾਲ ਕੀਤੀ ਗਈ ਅਤੇ ਰਾਸ਼ਟਰ ਨੂੰ ਸਲਾਮੀ ਅਤੇ ਸਨਮਾਨ ਦਿੱਤਾ ਗਿਆ। ਸੁਤੰਤਰਤਾ ਦਿਵਸ ਸਮਾਗਮ ਦੇ ਮੁੱਖ ਮਹਿਮਾਨਾਂ ਵਿੱਚ ਸ੍ਰੀ ਮੁਕੇਸ਼ ਘੀਆ (ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ਦੇ ਦਫ਼ਤਰ ਵਿੱਚ ਚਾਂਸਰੀ ਦੇ ਮੁਖੀ ਅਤੇ ਐੱਸਐੱਸ ਕੌਂਸਲੇਟ), ਸ੍ਰੀ ਭਵ ਢਿੱਲੋਂ (ਆਕਲੈਂਡ ‘ਚ ਭਾਰਤ ਦੇ ਆਨਰੇਰੀ ਕੌਂਸਲੇਟ), ਡਾ. ਜਗਜੀਤ ਸਿੰਘ (ਨਿਊਜ਼ੀਲੈਂਡ ‘ਚ ਜਾਰਜੀਆ ਦੇ ਆਨਰੇਰੀ ਕੌਂਸਲੇਟ) ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਫੁਲੀ ਫੋਰ ਮੈਨੂਕਾਓ, ਆਕਲੈਂਡ ਕਾਉਂਸਲ ਤੋਂ ਕੌਂਸਲਰ ਲੋਟੂਫੁਲੀ, ਅਪੁਲੂ ਰੀਸ ਔਟਗਾਵਿਆ (ਚੇਅਰ ਓ.ਪੀ.ਐੱਲ.ਬੀ. ਲੋਕਲ ਬੋਰਡ), ਗਿਲੀਅਨ ਰੇ (ਵਿਸ਼ੇਸ਼ ਸਲਾਹਕਾਰ ਓ.ਪੀ.ਐੱਲ.ਬੀ.) ਸਾਬਕਾ ਸੰਸਦ ਮੈਂਬਰ ਸ਼੍ਰੀ ਰੌਸ ਰੌਬਰਟਸਨ, ਸ਼੍ਰੀਮਤੀ ਜੈਸਿਕਾ ਫੂਆਂਗ QSM ਨਸਲੀ ਜਵਾਬਦੇਹ ਮੈਨੇਜਰ, ਸ਼੍ਰੀਮਤੀ ਕਿਊਸ਼ੇਫਾ ਜੇ.ਪੀ. ਸ੍ਰੀ ਹਰਜੀਤ ਸਿੰਘ ਵਾਲੀਆ QSM ਅਤੇ ਸ੍ਰੀ ਭੀਖੂ ਭਾਨਾ ਭਾਈ ਸਾਬਕਾ ਪ੍ਰਧਾਨ ਂZICA, ਰੋਜ਼ਲਿਨ ਪਾਮਰ (ਪ੍ਰਬੰਧਕ ਪਾਪਾਟੋਏਟੋਏ ਲਾਇਬ੍ਰੇਰੀ), ਰੇਡੀਓ ਸਪਾਈਸ, ਜਗ ਬਾਣੀ, ਡੇਅਲੀ ਖ਼ਬਰੀ, ਅਤੇ ਕੂਕ ਪੰਜਾਬੀ ਸਮਾਚਾਰ ਦੇ ਮੀਡੀਆ ਕਰਮਚਾਰੀ ਨੇ ਹਾਜ਼ਰੀ ਭਰੀ।
ਸੁਤੰਤਰਤਾ ਦਿਵਸ ਦੇ ਸਮਾਗਮ ‘ਚ ਭਾਰਤ ਦੀ ਵਿਭਿੰਨਤਾ, ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੇ ਵੱਖ-ਵੱਖ ਭਾਰਤੀ ਰਾਜਾਂ ਦੀ ਪੇਸ਼ਕਾਰੀ ਦੇ ਕੀਤੇ ਗਏ ਪ੍ਰਦਰਸ਼ਨਾਂ ਦੀ ਸ਼ਲਾਘਾ ਕੀਤੀ ਗਈ। ਇਸ ਵਿੱਚ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ, ਆਂਧਰਾ ਪ੍ਰਦੇਸ਼, ਅਸਾਮ, ਭਰਤਨਾਟਿਅਮ ਦੇ ਲੋਕ ਨਾਚ, ਬੋਟਨੀ ਐਥਨਿਕ ਐਸੋਸੀਏਸ਼ਨ ਦੁਆਰਾ ਹਾਸਰਸ ਦੀ ਮਹਿਮਾਨ ਆਈਟਮ, ਸੀਨੀਅਰ ਨਾਗਰਿਕਾਂ ਦੁਆਰਾ ਤਿਆਰ ਕੀਤੀ ਗਈ ਸਕਿੱਟ ਅਤੇ ਦੇਸ਼ ਭਗਤੀ ਗੀਤ ਸ਼ਾਮਲ ਸਨ।
ਇਸ ਸਮਾਗਮ ਦੀ ਖ਼ਾਸ ਗੱਲ ਭਾਰਤ ਦੇ ਸਾਬਕਾ ਫ਼ੌਜੀ ਅਧਿਕਾਰੀਆਂ ਅਤੇ ਮਰਹੂਮ ਸੁਤੰਤਰਤਾ ਸੈਨਾਨੀ ਦੀ ਪਤਨੀ ਦੀ ਸ਼ਾਨਦਾਰ ਹਾਜ਼ਰੀ ਸੀ, ਜਿਨ੍ਹਾਂ ਨੂੰ ਸਮਾਗਮ ਦੌਰਾਨ ਸ੍ਰੀ ਮੁਕੇਸ਼ ਘੀਆ, ਸ੍ਰੀ ਭਵ ਢਿੱਲੋਂ ਅਤੇ ਡਾ. ਜਗਜੀਤ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ। ਸ੍ਰੀ ਮੁਕੇਸ਼ ਘੀਆ ਨੇ ਪ੍ਰਧਾਨ ਰੀਟਾ ਅਰੋੜਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਜਿਸ ਨੂੰ ਬਹੁਤ ਸਾਰੀਆਂ ਤਾੜੀਆਂ ਮਿਲੀਆਂ। ਸ਼੍ਰੀਮਤੀ ਨਿੰਮੀ ਬੇਦੀ ਨੇ ਐਮਸੀ ਵਜੋਂ ਭੂਮਿਕਾ ਨੂੰ ਕੁਸ਼ਲਤਾ ਨਾਲ ਨਿਭਾਇਆ ਅਤੇ ਸਮਾਗਮ ਦਾ ਆਨੰਦ ਮਾਣਿਆ ਕਿਉਂਕਿ ਉਨ੍ਹਾਂ ਨੂੰ ਐਨਜ਼ੈੱਡ ਚੰਡੀਗੜ੍ਹ ਕਲੱਬ ਦੀ ਪ੍ਰਧਾਨ ਰੀਟਾ ਅਰੋੜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਸੀ।
ਇਸ ਮੌਕੇ ਵੈਲਿੰਗਟਨ ਤੋਂ ਭਾਰਤੀ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਦੁਆਰਾ ਭੇਜਿਆ ਸ਼ੁੱਭਕਾਮਨਾਵਾਂ ਦੇ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ, ਇਨ੍ਹਾਂ ਤੋਂ ਇਲਾਵਾ ਭੂਮੀ ਪੰਡੇਰਕਰ, ਪ੍ਰਿੰਸ ਕੰਵਲਜੀਤ ਅਤੇ ਮੁਕੇਸ਼ ਰਿਸ਼ੀ ਵਰਗੇ ਬਾਲੀਵੁੱਡ ਸਿਤਾਰੇ ਵੱਲੋਂ ਭੇਜੇ ਸੁਨੇਹੇ ਵੀ ਪੜ੍ਹੇ ਗਏ।
ਐਨਜ਼ੈੱਡ ਚੰਡੀਗੜ੍ਹ ਕਲੱਬ ਦੇ ਪ੍ਰਬੰਧਕਾਂ ਨੇ ਸੁਤੰਤਰਤਾ ਦਿਵਸ ਦੇ ਸਮਾਗਮ ‘ਚ ਸਹਿਯੋਗ ਦੇਣ ਲਈ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਅਤੇ ਆਕਲੈਂਡ ਕੌਂਸਲ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰ ਕਿਸੇ ਨੇ ਸਨੈਕਸ ਅਤੇ ਦੁਪਹਿਰ ਦੇ ਖਾਣੇ ਦਾ ਆਨੰਦ ਲਿਆ ਅਤੇ ਐਨਜ਼ੈੱਡ ਚੰਡੀਗੜ੍ਹ ਕਲੱਬ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕਲੱਬ ਦੀ ਪ੍ਰਧਾਨ ਰੀਟਾ ਅਤੇ ਉਨ੍ਹਾਂ ਦੀ ਟੀਮ ਹਿਮਾਂਸ਼ੂ, ਪਵਨ ਡਾਬਲਾ, ਨਿਧੀ ਭਸੀਨ, ਰੁਪਿੰਦਰ ਸੈਣੀ, ਗੀਤਾਂਜਲੀ ਗਰਗ ਨੇ ਹਾਜ਼ਰ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪਾਪਾਟੋਏਟੋਏ ‘ਚ ਇਸ ਸਫਲ ਸਮਾਗਮ ਦਾ ਆਯੋਜਨ ਕਰਕੇ ਐਨਜ਼ੈੱਡ ਚੰਡੀਗੜ੍ਹ ਕਲੱਬ ਦਾ ਨਾਮ ਰੌਸ਼ਨ ਕੀਤਾ।
Home Page ਨਿਊਜ਼ੀਲੈਂਡ ਚੰਡੀਗੜ੍ਹ ਕਲੱਬ ਵੱਲੋਂ ਪਾਪਾਟੋਏਟੋਏ ਵਿਖੇ ‘ਐਕਟਿਵ ਇੰਡੀਆ’ ਤਹਿਤ ਭਾਰਤ ਦਾ ਸੁਤੰਤਰਤਾ...