ਵੈਲਿੰਗਟਨ – ਇੱਥੇ 18 ਜੂਨ ਦਿਨ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਨੇ ‘ਇੰਟਰਨੈਸ਼ਨਲ ਜੋਗਾ ਡੇਅ’ ਸਵੇਰੇ 10.30 ਤੋਂ 11.30 ਵਜੇ ਤੱਕ ਭਾਰਤ ਭਵਨ 48 ਕੈਂਪ ਸਟਰੀਟ, ਕਿਲਬ੍ਰਨੀ ਵਿਖੇ ਮਨਾਇਆ।
‘ਇੰਟਰਨੈਸ਼ਨਲ ਜੋਗਾ ਡੇਅ’ ਵੈਲਿੰਗਟਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਜੀਵੇਂ ਆਕਲੈਂਡ, ਕ੍ਰਾਈਸਟਚਰਚ, ਹੈਮਿਲਟਨ ਆਦਿ ਵਿੱਚ ਇੰਡੀਅਨ ਡਾਇਸਪੋਰਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ।
ਆਕਲੈਂਡ ਵਿਖੇ ਇੰਡੀਅਨ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ ਵੱਲੋਂ ‘ਇੰਟਰਨੈਸ਼ਨਲ ਜੋਗਾ ਡੇਅ’ ਪਾਪਾਟੋਏਟੋਏ ਸਥਿਤ ਐਲਨ ਬ੍ਰਵਸਟਰ ਸੈਂਟਰ ਵਿੱਚ 9.00 ਵਜੇ ਤੋਂ 11.00 ਵਜੇ ਤੱਕ ਮਨਾਇਆ ਗਿਆ। ਇੰਟਰਨੈਸ਼ਨਲ ਜੋਗਾ ਡੇਅ’ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਯੋਗ ਆਸਣ, ਪ੍ਰਣਨੇਆਇਮ, ਰਿਲੈਕਸੇਸ਼ਨ, ਯੋਗ ਫਿਲੋਸਫੀ ਅਤੇ ਮੈਡੀਟੇਸ਼ਨ ਦਾ ਅਭਿਆਸ ਕੀਤਾ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ 21 ਜੂਨ ਨੂੰ ‘ਇੰਟਰਨੈਸ਼ਨਲ ਜੋਗਾ ਡੇਅ’ ਮਨਾਇਆ ਜਾਂਦਾ ਹੈ ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ 11 ਦਸੰਬਰ 2014 ਨੂੰ ਐਲਾਨ ਕੀਤਾ ਸੀ ਕਿ ਇਹ ਦਿਨ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਏਗਾ, ਤੇ ਹੁਣ ਇਹ ਹਰ ਸਾਲ ਇਸ ਦਿਨ ਮਨਾਇਆ ਜਾਂਦਾ ਹੈ। ਗੌਰਤਲਬ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੁਣਾ ਨੇ ਯੂਐਨ ਵਿੱਚ ਆਪਣੇ ਭਾਸ਼ਣ ਦੌਰਾਨ ‘ਜੋਗਾ ਡੇਅ’ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ ਤੇ 21 ਜੂਨ ਨੂੰ ਇਹ ਦਿਨ ਮਨਾਉਣ ਦੀ ਸੁਲਾਹ ਦਿੱਤੀ ਸੀ ਕਿਉਂਕਿ ਇਹ ਦਿਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ। ਜਿਸ ਨੂੰ ਯੂਐਨ ਅਸੈਂਬਲੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ।
Kuk Samachar Slider ਨਿਊਜ਼ੀਲੈਂਡ ‘ਚ ‘ਇੰਟਰਨੈਸ਼ਨਲ ਜੋਗਾ ਡੇਅ’ ਮਨਾਇਆ ਗਿਆ