ਵੈਲਿੰਗਟਨ, 25 ਮਈ – ਮਨਿਸਟਰੀ ਆਫ਼ ਹੈਲਥ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਮੁੜ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ‘ਚ ਅਜੇ ਵੀ 27 ਐਕਟਿਵ ਕੇਸ ਹਨ – ਕੱਲ੍ਹ ਤੋਂ ਕੋਈ ਵੀ ਵਾਇਰਸ ਤੋਂ ਰਿਕਵਰ ਨਹੀਂ ਹੋਇਆ ਹੈ। 1 ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ। ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1154 ‘ਤੇ ਹੀ ਬਣੀ ਹੋਈ ਹੈ, ਕੁੱਲ ਮਿਲਾ ਕੇ 1504 ਪੁਸ਼ਟੀ ਕੀਤੇ ਗਈ ਅਤੇ ਸੰਭਾਵਿਤ ਕੇਸ ਹਨ।
ਦੇਸ਼ ‘ਚ ਕੱਲ੍ਹ 2163 ਟੈੱਸਟ ਪੂਰੇ ਕੀਤੇ, ਜਿਨ੍ਹਾਂ ਦੀ ਹੁਣ ਤੱਕ ਦੇ ਮੁਕੰਮਲ ਟੈੱਸਟਾਂ ਦੀ ਗਿਣਤੀ 261,315 ਹੋ ਗਈ ਹੈ। ਇੱਕ ਹੋਰ 17,000 ਕੀਵੀਆਂ ਨੇ ਕੱਲ੍ਹ ਸ਼ਾਮ 5 ਵਜੇ ਤੋਂ NZ ਕੋਵਿਡ ਟ੍ਰੇਸਰ ਐਪ ਨੂੰ ਡਾਊਨਲੋਡ ਕੀਤਾ ਹੈ, ਜਿਸ ਦੀਆਂ ਕੁੱਲ ਰਜਿਸਟਰੇਸ਼ਨ 380,00੦ ਹੋ ਗਈ ਹੈ। ਲਗਭਗ 13,600 ਕਾਰੋਬਾਰਾਂ ਨੇ ਸਾਈਨ ਇਨ ਕਰਨ ਲਈ ਗਾਹਕਾਂ ਲਈ ਪੋਸਟਰ ਤਿਆਰ ਕੀਤੇ ਹਨ।
ਮਨਿਸਟਰੀ ਆਫ਼ ਹੈਲਥ ਨੇ ਕੇਸ ਨੰਬਰ ਅੱਪਡੇਟ ਕੀਤੇ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨਾਲ ਅੱਜ ਕੋਈ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਗਈ ਹੈ। ਕੱਲ੍ਹ ਇੱਥੇ ਕੋਈ ਨਵਾਂ ਕੇਸ ਨਹੀਂ ਆਇਆ ਸੀ ਅਤੇ ਪਿਛਲੇ ਹਫ਼ਤੇ ਕੁਲ 2 ਕੇਸ ਆਏ ਸਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੋ ਗਈ ਹੈ। ਜਿਨ੍ਹਾਂ ਵਿਚੋਂ 1,153 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 27 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,456 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 1 ਵਿਅਕਤੀ ਹੈ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 5,497,650 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 346,675 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,301,970 ਹੈ।
Home Page ਨਿਊਜ਼ੀਲੈਂਡ ‘ਚ ਕੋਰੋਨਾ ਦਾ ਜ਼ੀਰੋ ਨਵਾਂ ਕੇਸ