ਵੈਲਿੰਗਟਨ, 28 ਅਪ੍ਰੈਲ – ਨਿਊਜ਼ੀਲੈਂਡ ਅੱਜ ਤੋਂ ਮੁੜ ਅਲਰਟ ਲੈਵਲ 3 ਉੱਤੇ ਪਰਤ ਆਇਆ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕੋਵਿਡ -19 ਦੇ ਸਿਰਫ਼ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਦੇਸ਼ ਵਿੱਚ ਕੋਵਿਡ -19 ਦੇ ਕੁੱਲ 1,472 ਕੇਸ ਹਨ।
ਉਨ੍ਹਾਂ ਕਿਹਾ ਕਿ ਇਹ ਨਿਊਜ਼ੀਲੈਂਡ ‘ਚ ਸਿੰਗਲ-ਡਿਜੀਟ ਕੋਰੋਨਾਵਾਇਰਸ ਦੇ ਕੇਸਾਂ ਦਾ ਸਿੱਧਾ 10ਵਾਂ ਦਿਨ ਹੈ, ਜਿਸ ‘ਚ ਮੰਗਲਵਾਰ ਦੁਪਹਿਰ ਨੂੰ ਸਿਰਫ਼ ਤਿੰਨ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਕੁੱਲ ਮਿਲਾ ਕੇ ਸਿਰਫ਼ 239 ਐਕਟਿਵ ਮਾਮਲੇ ਹਨ।
ਨਿਊਜ਼ੀਲੈਂਡ ਦੇ 1,472 ਕੇਸਾਂ ਵਿੱਚੋਂ 1,123 ਕੰਨਫ਼ਰਮ ਅਤੇ 349 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 239 ਐਕਟਿਵ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,214 ਹੋ ਗਈ ਹੈ। ਹਸਪਤਾਲ ਵਿੱਚ 9 ਲੋਕ ਹਨ, 1 ਵਿਅਕਤੀ ਆਈ.ਸੀ.ਯੂ. ਵਿੱਚ ਹੈ। ਕੋਵਿਡ -19 ਨਾਲ ਦੇਸ਼ ਵਿੱਚ 19 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,036,874 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 210,826 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 873,697 ਹੈ।
Home Page ਨਿਊਜ਼ੀਲੈਂਡ ‘ਚ ਕੋਰੋਨਾ ਦੇ ਹੋਰ 3 ਨਵੇਂ ਮਾਮਲੇ, ਦੇਸ਼ ਮੁੜ ਲੈਵਲ 3...