ਵੈਲਿੰਗਟਨ, 1 ਮਈ – ਫਾਈਨਾਂਸ ਮਨਿਸਟਰ ਗ੍ਰਾਂਟ ਰੌਬਰਟਸਨ ਅਤੇ ਡਾਇਰੈਕਟਰ ਆਫ਼ ਪਬਲਿਕ ਡਾ. ਕੈਰੋਲੀਨ ਮੈਕਲਨੇ ਨੇ ਕੋਵਿਡ -੧੯ ਸੰਕਟ ਬਾਰੇ ਰੋਜ਼ਾਨਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਵਿਡ -19 ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ 3 ਮਾਮਲਿਆਂ ਵਿਚੋਂ 1 ਵਿਦੇਸ਼ ਯਾਤਰਾ ਅਤੇ 1 ਜਾਣ-ਪਛਾਣ ਕੇਸ ਨਾਲ ਜੁੜਿਆ ਹੋਇਆ ਹੈ, ਇੱਕ ਹੋਰ ਅਜੇ ਤਫ਼ਤੀਸ਼ ਅਧੀਨ ਹੈ। ਗੌਰਤਲਬ ਹੈ ਕਿ ਨਿਊਜ਼ੀਲੈਂਡ ‘ਚ ਸਿੰਗਲ-ਡਿਜੀਟ ਕੋਰੋਨਾਵਾਇਰਸ ਦੇ ਕੇਸਾਂ ਦਾ ਇਹ ਸਿੱਧਾ 13ਵਾਂ ਦਿਨ ਹੈ। ਜਿਸ ਨਾਲ ਦੇਸ਼ ਵਿੱਚ ਕੋਵਿਡ -19 ਦੇ ਕੁੱਲ 1,479 ਕੇਸ ਹਨ।
ਡਾ. ਮੈਕਲਨੇ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਇਸ ਗੱਲ ਦੀ ਸਮੀਖਿਆ ਸ਼ੁਰੂ ਕੀਤੀ ਹੈ ਕਿ ਆਕਲੈਂਡ ਦੇ ਹਸਪਤਾਲ ਕਰਮਚਾਰੀ ਕਿਸ ਤਰ੍ਹਾਂ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਏ ਸਨ। ਉਨ੍ਹਾਂ ਨੇ ਕਿਹਾ ਕਿ 1 ਕਲੱਸਟਰ ਹੁਣ ਬੰਦ ਹੋ ਗਿਆ ਹੈ, 1 ਹੋਰ ਅੱਜ ਬੰਦ ਹੋ ਜਾਵੇਗਾ ਅਤੇ ਅਗਲੇ 6 ਦਿਨਾਂ ਵਿੱਚ 6 ਹੋਰ ਕਲੱਸਟਰ ਬੰਦ ਹੋ ਜਾਣਗੇ। ਡਾ. ਮੈਕਲਨੇ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਹੈ ਅਤੇ ਕਲੱਸਟਰ ਬੰਦ ਹੋ ਸਕਦੇ ਹਨ ਜੇ ਪਿਛਲੇ ਕੇਸ ਦੀ ਰਿਪੋਰਟ ਹੋਇਆ ਨੂੰ 28 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਲੱਗ ਰਿਹਾ ਪਰ ਅਜੇ ਵੀ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਜਿਸ ਕਰਕੇ ਲੋਕਾਂ ਨੂੰ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਫਾਈਨਾਂਸ ਮਨਿਸਟਰ ਰੌਬਰਟਸਨ ਨੇ ਕਿਹਾ ਕਿ ਅਲਰਟ ਲੈਵਲ 3 ਦੇ ਨਿਯਮਾਂ ਦੀ 281 ਉਲੰਘਣਾ ਹੋ ਚੁੱਕੀਆਂ ਹਨ, ਕੱਲ੍ਹ ਤੋਂ ਇਸ ਵਿੱਚ 27 ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਨਿਊਜ਼ੀਲੈਂਡਰ ਸਹੀ ਕੰਮ ਕਰਨਗੇ। ਪਾਰਟੀਆਂ ਦੀਆਂ ਰਿਪੋਰਟਾਂ ਵਿੱਚ ਵਾਧਾ ਹੋਇਆ ਹੈ। ਕਿਸੇ ਵੀ ਪਾਰਟੀ ਲਈ ਯੋਜਨਾ ਬਣਾ ਰਹੇ ਵਿਅਕਤੀਆਂ ਲਈ ਰੌਬਰਟਸਨ ਦੇ ਵੱਲੋਂ ਦੋ ਸੁਨੇਹੇ ਹਨ:
1. ਹੁਣ ਆਪਣੀਆਂ ਯੋਜਨਾਵਾਂ ਰੱਦ ਕਰੋ
2. ਸੁਚੇਤ ਰਹੋ ਪੁਲਿਸ ਵੀਕਐਂਡ ਵਿੱਚ ਇਨ੍ਹਾਂ ਗਤੀਵਿਧੀ ਦਾ ‘ਡਿਮ ਵੀਊ’ ਲੈ ਰਹੀ ਹੋਵੇਗੀ।
ਉਨ੍ਹਾਂ ਕਿਹਾ ਕਿ, ‘ਮੂਰਖ ਨਾ ਬਣੋ, ਆਪਣੇ ਬੱਬਲ ਨਾਲ ਜੁੜੇ ਰਹੋ ਅਤੇ ਹਰ ਕੋਈ ਬਿਹਤਰ ਹੋਵੇਗਾ’।
ਨਿਊਜ਼ੀਲੈਂਡ ਦੇ 1,479 ਕੇਸਾਂ ਵਿੱਚੋਂ 1,131 ਕੰਨਫ਼ਰਮ ਅਤੇ 348 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 208 ਐਕਟਿਵ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,252 ਹੋ ਗਈ ਹੈ। ਹਸਪਤਾਲ ਵਿੱਚ 6 ਲੋਕ ਹਨ, ਆਈ.ਸੀ.ਯੂ. ਵਿੱਚ ਕੋਈ ਵੀ ਵਿਅਕਤੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 19 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,253,996 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 233,241 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 992,437 ਹੈ।
Home Page ਨਿਊਜ਼ੀਲੈਂਡ ‘ਚ ਕੋਰੋਨਾ ਦੇ 3 ਹੋਰ ਨਵੇਂ ਕੇਸ, ਗਿਣਤੀ 1,479 ਹੋਈ