ਆਕਲੈਂਡ, 13 ਮਈ – ਦੇਸ਼ ਭਰ ‘ਚ ਨਵੇਂ ਮਕਾਨਾਂ ਦੀਆਂ ਕੀਮਤਾਂ ਦੇ ਰਿਕਾਰਡ ਨਿਰਧਾਰਿਤ ਕੀਤੇ ਗਏ ਹਨ, ਅਪ੍ਰੈਲ ਤੱਕ ਰਾਸ਼ਟਰੀ ਕੀਮਤਾਂ ਵਿੱਚ 19.1% ਅਤੇ ਆਕਲੈਂਡ ‘ਚ 21.6% ਦਾ ਵਾਧਾ ਹੋਇਆ ਹੈ।
ਰੀਅਲ ਅਸਟੇਟ ਇੰਸਟੀਚਿਊਟ ਦੇ ਅੱਜ ਆਏ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲ ਅਪ੍ਰੈਲ ‘ਚ ਰਾਸ਼ਟਰੀ ਘਰਾਂ ਦੀ ਕੀਮਤ 680,000 ਡਾਲਰ ਸੀ, ਜੋ ਇਸ ਸਾਲ ਅਪ੍ਰੈਲ 2021 ਤੱਕ ਛਾਲ ਮਾਰਦੇ ਹੋਏ 810,000 ਡਾਲਰ ‘ਤੇ ਪਹੁੰਚ ਗਈ ਹੈ।
ਆਕਲੈਂਡ ਦੇ ਵਿੱਚ ਪਿਛਲੇ ਮਹੀਨੇ 925,000 ਡਾਲਰ ਤੋਂ 1.12 ਮਿਲੀਅਨ ਡਾਲਰ ਦੀ ਛਾਲ ਮਾਰ ਕੇ ਨਵਾਂ ਰਿਕਾਰਡ ਕਾਇਮ ਕੀਤਾ। ਸ਼ਹਿਰ ਦੇ ਦੋ ਹਿੱਸਿਆਂ ਵਿੱਚ ਨਵੇਂ ਰਿਕਾਰਡ ਵੀ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ‘ਚ ਮੈਨੂਕਾਓ ਸਿਟੀ ‘ਚ 1.07 ਮਿਲੀਅਨ ਡਾਲਰ ਅਤੇ ਫ੍ਰੈਂਕਲਿਨ ‘ਚ 838,000 ਡਾਲਰ ਵਿੱਚ ਘਰ ਵਿਕੇ ਹਨ।
ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਗਿਸਬਰਨ, ਮਾਨਾਵਾਟੂ-ਵਾਂਗਾਨੂਈ, ਮਾਰਲਬਰੋ ਅਤੇ ਓਟਾਗੋ ਜਿਹੇ ਸਥਾਨਾਂ ਵਿੱਚ ਹੋਏ ਕੁੱਝ ਵਾਧੇ ਤੋਂ ਹੈਰਾਨ ਹਾਂ, ਜਿਨ੍ਹਾਂ ਵਿੱਚ ਸਭ ਨੇ ਸਲਾਨਾ ਕੀਮਤ ਵਿੱਚ 45% ਤੋਂ ਵੱਧ ਦਾ ਵਾਧਾ ਵੇਖਿਆ ਗਿਆ ਹੈ।
ਨਿਊ ਪਲੇਮਾਊਥ ਡਿਸਟ੍ਰਿਕਟ ‘ਚ ਘਰ ਦੀ ਕੀਮਤ ‘ਚ ਰਿਕਾਰਡ ਲਗਾਤਾਰ ਛੇ ਵਾਰ ਦੇ ਵਾਧੇ ਨਾਲ 620,000 ਡਾਲਰ ਅਤੇ ਟੌਰੰਗਾ ਸਿਟੀ ਵਿੱਚ ਰਿਕਾਰਡ ਲਗਾਤਾਰ ਚਾਰ ਵਾਰ ਕੀਮਤਾਂ ‘ਚ ਵਾਧੇ ਨਾਲ ਘਰ ਦੀ ਕੀਮਤ 937,500 ਡਾਲਰ ਹੋ ਗਈ ਹੈ। ਇਸੇ ਤਰ੍ਹਾਂ ਗਿਸਬਰਨ ਡਿਸਟ੍ਰਿਕਟ ‘ਚ 690,000 ਡਾਲਰ ਅਤੇ ਮਾਰਲਬਰੋ ਡਿਸਟ੍ਰਿਕਟ ‘ਚ ਲਗਾਤਾਰ ਤਿੰਨ ਵਾਰ ਦੇ ਰਿਕਾਰਡ ਵਾਧੇ ਨਾਲ 672,000 ਡਾਲਰ ਹੋ ਗਈ ਹੈ। ਕਵੀਨਸਟਾਊਨ ਲੇਕਸ ਡਿਸਟ੍ਰਿਕਟ ‘ਚ ਪਿਛਲੇ ਮਹੀਨੇ ਘਰਾਂ ਦੀ ਕੀਮਤ 1.2 ਮਿਲੀਅਨ ਡਾਲਰ ਰਹੀ, ਜੋ ਰਿਕਾਰਡ ਲਗਾਤਾਰ ਕੀਮਤ ਦਾ ਦੂਜਾ ਮਹੀਨਾ ਸੀ।
ਅੰਕੜਿਆਂ ਮੁਤਾਬਿਕ ਅਪ੍ਰੈਲ ‘ਚ ਰਾਸ਼ਟਰੀ ਪੱਧਰ ‘ਤੇ ਜਾਇਦਾਦ ਵੇਚਣ ਦੀ ਗਿਣਤੀ ਔਸਤਨ ਦਿਨਾਂ ਦੀ ਗਿਣਤੀ 5 ਦਿਨ ਘਟ ਕੇ 34 ਤੋਂ 29 ਸਾਲਾਨਾ ਹੋ ਗਈ। ਆਕਲੈਂਡ ਦੇ ਘਰਾਂ ਨੂੰ ਪਿਛਲੇ ਮਹੀਨੇ ਵੇਚਣ ਲਈ ਪਹਿਲੇ ਦੇ 34 ਦਿਨਾਂ ਦੇ ਮੁਕਾਬਲੇ ਸਿਰਫ਼ 31 ਦਿਨ ਲੱਗੇ ਅਤੇ ਛੇ ਸਾਲਾਂ ਵਿੱਚ ਇਹ ਅਪ੍ਰੈਲ ‘ਚ ਵੇਚਣ ਦਾ ਸਭ ਤੋਂ ਘਟ ਸਮਾਂ ਹੈ। ਲਗਭਗ ਸਾਰੀਆਂ ਜਾਇਦਾਦਾਂ ਦਾ ਇੱਕ ਤਿਹਾਈ ਹਿੱਸਾ ਜਾਂ 30% ਨਿਲਾਮੀ ਦੁਆਰਾ ਵੇਚਿਆ ਗਿਆ, ਅਪ੍ਰੈਲ ਮਹੀਨੇ ਦੀ ਨਿਲਾਮੀ ਦਾ ਸਭ ਤੋਂ ਵੱਧ ਪ੍ਰਤੀਸ਼ਤ 1960 ਦੇ ਦਹਾਕੇ ਦੇ ਰਿਕਾਰਡ ਤੋਂ ਸ਼ੁਰੂ ਹੋਇਆ।
ਨਿਊਜ਼ੀਲੈਂਡ ‘ਚ ਆਕਲੈਂਡ ਦੀ ਸਭ ਤੋਂ ਵੱਧ ਨਿਲਾਮੀ ਦੁਆਰਾ 48% ਹੈ ਜਾਂ 1246 ਜਾਇਦਾਦ ਅੰਡਰ ਦਾ ਹੈਮਰ ਵੇਚੀਆਂ ਗਈਆਂ ਹਨ। ਰਿਕਾਰਡ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਅਪ੍ਰੈਲ ਮਹੀਨੇ ਲਈ ਨਿਲਾਮੀ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ। ਦੇਸ਼ ‘ਚ ਨਿਲਾਮੀ ਰਾਹੀ ਘਰ ਵੇਚਣ ‘ਚ ਗਿਸਬਰਨ ਦੂਜੇ ਨੰਬਰ ‘ਤੇ ਰਿਹਾ।
REINZ ਹਾਊਸ ਪ੍ਰਾਈਸ ਇੰਡੈੱਕਸ, ਜੋ ਮਾਰਕੀਟ ਵਿੱਚ ਜਾਇਦਾਦ ਦੇ ਬਦਲਦੇ ਮੁੱਲਾਂ ਨੂੰ ਮਾਪਦਾ ਹੈ, ਸਾਲਾਨਾ 26.8% ਵੱਧ ਕੇ 3775 ਹੋ ਗਿਆ, ਜੋ ਸੂਚਕਾਂਕ ਵਿੱਚ ਇੱਕ ਨਵਾਂ ਉੱਚ ਹੈ। ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਵੇਖੀ ਗਈ HPI ਵਿੱਚ ਇਹ ਸਭ ਤੋਂ ਵੱਧ ਸਲਾਨਾ ਪ੍ਰਤੀਸ਼ਤ ਵਾਧਾ ਹੈ ਅਤੇ ਇਹ ਇੱਕ ਨਵੇਂ ਉੱਚੇ ਮਹੀਨੇ ਦਾ ਲਗਾਤਾਰ 11ਵਾਂ ਮਹੀਨਾ ਹੈ। ਐਚਪੀਆਈ ਨੇ ਆਕਲੈਂਡ ਨੂੰ ਛੱਡ ਕੇ ਨਿਊਜ਼ੀਲੈਂਡ ਲਈ ਦਿਖਾਇਆ ਕਿ ਘਰਾਂ ਦੀਆਂ ਕੀਮਤਾਂ ਦੇ ਮੁੱਲ 28.6% ਤੋਂ ਵੱਧ ਕੇ 3804 ਹੋ ਗਏ ਹਨ।
Business ਨਿਊਜ਼ੀਲੈਂਡ ‘ਚ ਘਰਾਂ ਦੀਆਂ ਕੀਮਤਾਂ ਸਾਲਾਨਾ 19.1% ਵਧ ਕੇ 680,000 ਡਾਲਰ ਜਦੋਂ...