ਆਕਲੈਂਡ, 3 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਪ੍ਰਸਿੱਧ ਪੱਤਰਕਾਰ ਤੇ ‘ਪੰਜ ਦਰਿਆ’ ਅਖ਼ਬਾਰ ਦੇ ਸੰਪਾਦਕ ਸ. ਮਨਦੀਪ ਖੁਰਮੀ ਦੇ ਪੁੱਤਰ ਸਕਾਟਲੈਂਡ (ਯੂਕੇ) ਦੇ ਬਾਲ ਗਾਇਕ ਹਿੰਮਤ ਖੁਰਮੀ ਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਅਲਫਾਬੈਟ (ਪੰਜਾਬੀ ਪੈਂਤੀ ਅੱਖਰੀ) ਨੂੰ ਪੈਰਿਆਂ ਵਿੱਚ ਪਰੋ ਕੇ ਪੇਸ਼ ਕੀਤਾ ਹੈ। ਇਸ ਗੀਤ ਨੂੰ ਬਾ ਕਮਾਲ ਸੰਗੀਤ ਬੱਧ ਕੀਤਾ ਗਿਆ ਹੈ ਅਤੇ ਇੰਗਲੈਂਡ ਦੇ ਵਿੱਚ ਫ਼ਿਲਮਾਇਆ ਗਿਆ ਹੈ।
ਪੰਜ ਦਰਿਆ ਯੂਕੇ ਚੈਨਲ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਨੂੰ ਸ਼ਬਦਾਂ ‘ਚ ਪ੍ਰਸਿੱਧ ਗੀਤਕਾਰ ਤੇ ਸ਼ਾਇਰ ਪ੍ਰੀਤ ਭਾਗੀਕੇ ਨੇ ਪ੍ਰੋਇਆ ਹੈ। ਸੰਗੀਤ ਗੁਰਸ਼ੇਰ ਸਿੰਘ ਤੇ ਨਿੰਮਾ ਵਿਰਕ ਨੇ ਦਿੱਤਾ ਹੈ। ਵੀਡੀਓ ਡਾਇਰੈਕਟਰ ਰਾਜਵਿੰਦਰ ਸਿੰਘ ਹੈ। ਗੀਤ ਦੀ ਤਰਜ਼ ਮਨਦੀਪ ਖੁਰਮੀ ਹਿੰਮਤਪੁਰਾ ਦੇ ਖ਼ਿਆਲਾਂ ਦੀ ਉਪਜ ਹੈ।
ਬਾਲ ਗਾਇਕ ਪੁੱਤਰ ਹਿੰਮਤ ਖੁਰਮੀ ਦੇ ‘ਮਾਂ ਬੋਲੀ ਪੰਜਾਬੀ’ ਗੀਤ ਦਾ ਪੋਸਟਰ 2 ਅਕਤੂਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੋਸਟਰ ਰਿਲੀਜ਼ ਸਮਾਗਮ ਦੌਰਾਨ ਸਥਾਨਕ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਰਿਲੀਜ਼ ਕੀਤਾ ਗਿਆ। ਜਿਸ ਦੇ ਵਿੱਚ ਕੂਕ ਸਮਾਚਾਰ ਤੋਂ ਅਮਰਜੀਤ ਸਿੰਘ, ਪੰਜਾਬੀ ਹੈਰਲਡ ਤੇ ਰੋਜ਼ਾਨਾ ਸਪੋਕਸਮੈਨ ਤੋਂ ਹਰਜਿੰਦਰ ਸਿੰਘ ਬਸਿਆਲਾ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ ਪਾਪਾਟੋਏਟੋਏ, ਐਨਜ਼ੈੱਡ ਤਸਵੀਰ ਤੋਂ ਨਰਿੰਦਰ ਸਿੰਗਲਾ, ਨੱਚਦਾ ਪੰਜਾਬ ਤੋਂ ਅਮਰੀਕ ਸਿੰਘ ਜਗੈਤ, ਡੇਲੀ ਖ਼ਬਰ ਤੋਂ ਸ਼ਰਨਜੀਤ ਸਿੰਘ, ਅਜੀਤ ਤੋਂ ਹਰਮਨਪ੍ਰੀਤ ਸਿੰਘ, ਪੀਟੀਸੀ ਤੋਂ ਅੰਮ੍ਰਿਤਪਾਲ ਸਿੰਘ, ਕਾਲਮ ਨਵੀਸ ਅਵਤਾਰ ਤਰਕਸ਼ੀਲ, ਸਿੱਖ ਖੇਡਾਂ ਦੀ ਟੀਮ ਤੋਂ ਦਲਜੀਤ ਸਿੰਘ ਸਿੱਧੂ ਅਤੇ ਸ. ਗੁਰਵਿੰਦਰ ਸਿੰਘ ਔਲਖ ਹਾਜ਼ਰ ਸਨ।
Home Page ਨਿਊਜ਼ੀਲੈਂਡ ‘ਚ ਸਕਾਟਲੈਂਡ (ਯੂਕੇ) ਦੇ ਬਾਲ ਗਾਇਕ ਹਿੰਮਤ ਖੁਰਮੀ ਦਾ ‘ਮਾਂ ਬੋਲੀ...