ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 21 ਦਿਨਾਂ ‘ਚ 881 ਲੋਕਾਂ ਨੂੰ ਦਿੱਤਾ ਗਿਆ ‘ਰੈਜ਼ੀਡੈਂਟ ਵੀਜ਼ਾ’
21 ਦਸੰਬਰ ਤੱਕ 11,592 ਅਰਜ਼ੀਆਂ ਪ੍ਰਾਪਤ ਹੋਈਆਂ
ਆਕਲੈਂਡ 21 ਦਸੰਬਰ (ਹਰਜਿੰਦਰ ਸਿੰਘ ਬਸਿਆਲਾ) – ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਪਹਿਲੀ ਦਸੰਬਰ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਸਨ। ਸਰਕਾਰ ਦਾ ਮੰਨਣਾ ਸੀ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ 1,85,000 ਤੋਂ ਵੱਧ ਲੋਕਾਂ ਨੂੰ ਇਕ ਸਾਲ ਅੰਦਰ ਪੱਕਿਆ ਕੀਤਾ ਜਾਵੇਗਾ। ਇਮੀਗ੍ਰੇਸ਼ਨ ਨੇ ਵਾਅਦਾ ਕੀਤਾ ਸੀ ਕਿ ਉਹ ਜਿੰਨੀ ਤੇਜ਼ੀ ਹੋ ਸਕੀ ਓਨੀ ਤੇਜ਼ੀ ਨਾਲ ਕੰਮ ਕਰਨਗੇ। ਇਸ ਪੱਤਰਕਾਰ ਵੱਲੋਂ ਇਮੀਗ੍ਰੇਸ਼ਨ ਨਾਲ ਤਾਲਮੇਲ ਕਰਕੇ ਕੁੱਝ ਜਾਣਕਾਰੀ ਇਕੱਠੀ ਕੀਤੀ ਗਈ ਹੈ ਜੋ ਕਿ ਇਮੀਗ੍ਰੇਸ਼ਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਪ੍ਰਗਟਾਉਂਦੀ ਹੈ।
ਪਹਿਲਾ ਹਫ਼ਤਾ: (1-7 ਦਸੰਬਰ) ਇਸ ਹਫ਼ਤੇ ਦੌਰਾਨ ਸਭ ਤੋਂ ਜ਼ਿਆਦਾ ਅਰਜ਼ੀਆਂ (9443) ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ 21,797 ਲੋਕ ਸ਼ਾਮਿਲ ਸਨ। ਇਨ੍ਹਾਂ ਵਿੱਚੋਂ 11 ਅਰਜ਼ੀਆਂ ਮਨਜ਼ੂਰ ਹੋਈਆਂ ਅਤੇ 17 ਲੋਕਾਂ ਦੇ ਵੀਜ਼ੇ ਲੱਗੇ।
ਦੂਜਾ ਹਫ਼ਤਾ: (8-14 ਦਸੰਬਰ) ਇਸ ਹਫ਼ਤੇ ਦੌਰਾਨ 1,427 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ 3,847 ਲੋਕ ਸ਼ਾਮਿਲ ਸਨ। ਇਨ੍ਹਾਂ ਵਿੱਚੋਂ 77 ਅਰਜ਼ੀਆਂ ਮਨਜ਼ੂਰ ਹੋਈਆਂ ਅਤੇ 108 ਲੋਕਾਂ ਦੇ ਵੀਜ਼ੇ ਲੱਗੇ।
ਤੀਜਾ ਹਫ਼ਤਾ: (15-21 ਦਸੰਬਰ) ਇਸ ਹਫ਼ਤੇ ਦੌਰਾਨ 722 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ 1,885 ਲੋਕ ਸ਼ਾਮਿਲ ਸਨ। ਇਨ੍ਹਾਂ ਵਿੱਚੋਂ 418 ਅਰਜ਼ੀਆਂ ਮਨਜ਼ੂਰ ਹੋਈਆਂ ਅਤੇ 756 ਲੋਕਾਂ ਦੇ ਰੈਜ਼ੀਡੈਂਸੀ ਵੀਜ਼ੇ ਲੱਗੇ।
ਕੁੱਲ ਜੋੜ: 21 ਦਸੰਬਰ ਸਵੇਰੇ 10 ਵਜੇ ਤੱਕ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਹੁਣ ਤੱਕ 11,592 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ 27,529 ਲੋਕ ਸ਼ਾਮਿਲ ਹਨ। 506 ਅਰਜ਼ੀਆਂ ਮਨਜ਼ੂਰ ਹੋ ਗਈਆਂ ਹਨ ਅਤੇ 881 ਲੋਕ ਪੱਕੇ ਹੋ ਗਏ ਹਨ।
Home Page ਨਿਊਜ਼ੀਲੈਂਡ ‘ਚ ਹੁਣ ਤੱਕ ਕਿੰਨਿਆਂ ਨੂੰ ਮਿਲਿਆ 2021 ਰੈਜ਼ੀਡੈਂਟ ਵੀਜ਼ਾ?