ਬਲੈਕ ਫਰਨ ਨੇ ਇੰਗਲੈਂਡ ਨੂੰ 41-32 ਨਾਲ ਹਰਾਇਆ
ਬੇਲਫਾਸਟ (ਆਇਰਲੈਂਡ) – ਇੱਥੇ ਦੇ ਕਿੰਗਸਪੈਨ ਸਟੇਡੀਅਮ ਵਿਖੇ 26 ਅਗਸਤ ਨੂੰ ਮਹਿਲਾ ਰਗਬੀ ਵਰਲਡ ਕੱਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਬਲੈਕ ਫਰਨ ਟੀਮ ਨੇ ਇੰਗਲੈਂਡ ਨੂੰ 41-32 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਖ਼ਿਤਾਬੀ ਜਿੱਤ ਨਾਲ ਨਿਊਜ਼ੀਲੈਂਡ ਨੇ ਔਰਤਾਂ ਦੀ ਰਗਬੀ ਵਿੱਚ ਆਪਣੀ ਸਰਵਉੱਚਤਾ ਬਹਾਲ ਕਰ ਦਿੱਤੀ।
ਬਲੈਕ ਫਰਨ ਨੇ ਲਗਾਤਾਰ ਜਿੱਤੇ ਚਾਰ ਮਹਿਲਾ ਰਗਬੀ ਵਰਲਡ ਕੱਪ ਦੇ ਤਿੰਨ ਫਾਈਨਲ ਵਿੱਚ ਇੰਗਲੈਂਡ ਨੂੰ ਹਰਾਇਆ। ਜਦੋਂ ਕਿ ਨਿਊਜ਼ੀਲੈਂਡ ਦੀ ਟੀਮ 2014 ਦੇ ਵਰਲਡ ਕੱਪ ‘ਚ ਸੈਮੀਫਾਈਨਲ ਵਿੱਚ ਥਾਂ ਬਣਾਉਣ ‘ਚ ਨਾਕਾਮ ਰਹੀ ਸੀ ਅਤੇ ਪੈਰਿਸ ਵਿੱਚ ਇੰਗਲੈਂਡ ਨੂੰ ਜਿੱਤਦੇ ਹੋਏ ਵੇਖਿਆ ਸੀ।
ਇੰਗਲੈਂਡ ਨੇ ਨਿਊਜ਼ੀਲੈਂਡ ਦੀ ਫਲੇਚਰ ਸਾਰਾ ਗੁਸ ਦੇ ਖ਼ਿਲਾਫ਼ ਇੱਕ ਪਿੱਲੇ ਕਾਰਡ ਦਾ ਫ਼ਾਇਦਾ ਚੁੱਕਿਆ, ਜਿਸ ਵਿੱਚ ਹਾਫ਼ ਟਾਈਮ ਵਿੱਚ 17-5 ਅਤੇ 17-10 ਦੇ ਸਕੋਰ ‘ਤੇ ਪਹੁੰਚਾਇਆ ਪਰ ਬਲੈਕ ਫਰਨ ਨੇ ਦੂਜੇ ਹਾਫ਼ ਵਿੱਚ ਆਪਣੇ ਫਾਰਵਰਡ ਦੀ ਮਦਦ ਨਾਲ ਸਕੋਰ ਅੱਗੇ ਵਧਾਇਆ।
ਹਾਫ਼ ਟਾਈਮ ਤੱਕ ਸਕੋਰ ਇੰਗਲੈਂਡ 17 ਤੇ ਨਿਊਜ਼ੀਲੈਂਡ 10 ਸੀ ਪਰ ਦੂਜੇ ਹਾਫ਼ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਉੱਪਰ 53 ਮਿੰਟ ਤੋਂ ਬਾਅਦ ਜਿਵੇਂ ਹੀ 22-20 ਦੀ ਬੜ੍ਹਤ ਬਣਾਈ ਫਿਰ ਕੀਵੀ ਖਿਡਾਰਨਾਂ ਨੇ ਮੁੜ ਕੇ ਨਹੀਂ ਵੇਖਿਆ ਤੇ ਇੰਗਲੈਂਡ ਨੂੰ ਅੰਤ ਸਮੇਂ ਤੱਕ ਬੜ੍ਹਤ ਬਣਾਈ ਰੱਖੀ ਅਤੇ ਵਰਲਡ ਕੱਪ 41-32 ਦੇ ਫ਼ਰਕ ਨਾਲ ਜਿੱਤ ਲਿਆ।
ਵਰਲਡ ਕੱਪ ਦੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਦੀ ਟੋਕਾ ਨਾਟੂਆ ਨੂੰ ‘ਪਲੇਅਰ ਆਫ਼ ਦਾ ਮੈਚ’ ਐਲਾਨਿਆ ਗਿਆ, ਉਸ ਨੇ ਥਰਡ ਕੁਆਟਰ ਵਿੱਚ ਹੈਟ੍ਰਿਕ ਮਾਰੀ ਸੀ।
Rugby ਨਿਊਜ਼ੀਲੈਂਡ ਦਾ ਲਗਾਤਾਰ ਚੌਥੀ ਵਾਰ ਮਹਿਲਾ ਰਗਬੀ ਵਰਲਡ ਕੱਪ ‘ਤੇ ਕਬਜ਼ਾ