ਆਕਲੈਂਡ, 3 ਫਰਵਰੀ – ਮੌਸਮ ਵਿਭਾਗ ਮੈਟਸਰਵਿਸ ਵੱਲੋਂ ਅੱਜ ਅੱਪਰ ਨਾਰਥ ਆਈਸਲੈਂਡ ਦੇ ਕੁੱਝ ਹਿੱਸਿਆਂ ‘ਚ ਭਾਰੀ ਮੀਂਹ ਅਤੇ ਖ਼ਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੈਟਸਰਵਿਸ ਨੇ ਅੱਜ ਸਵੇਰੇ ਆਕਲੈਂਡ, ਗ੍ਰੇਟ ਬੈਰੀਅਰ ਆਈਸਲੈਂਡ, ਕੋਰੋਮੰਡਲ ਪੈਨਸੁਏਲਾ ਅਤੇ ਨਾਰਥਲੈਂਡ-ਸਾਊਥ ਫਾਂਗਾਰੇਈ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਤੇ ਖ਼ਰਾਬ ਮੌਸਮ ਦੀ ਪੋਸਟ ਪਾਈ ਹੈ।
ਮੈਟਸਰਵਿਸ ਵੱਲੋਂ ਸਵੇਰ 10 ਵਜੇ ਤੋਂ ਅੱਧੀ ਰਾਤ ਤੱਕ ਮੌਸਮ ਦੇ ਮਿਜ਼ਾਜ ਉੱਤੇ ਨਜ਼ਰ ਜਾਰੀ ਰਹੇਗੀ। ਦੇਰ ਸਵੇਰ ਤੋਂ ਆਕਲੈਂਡ, ਕੋਰੋਮੰਡਲ ਪੈਨਸੁਏਲਾ ਅਤੇ ਸਾਊਥਰਨ ਨਾਰਥਲੈਂਡ ‘ਚ ਤੂਫ਼ਾਨ ਦਾ ਥੋੜ੍ਹਾ ਖ਼ਤਰਾ ਰਹੇਗਾ। ਇਨ੍ਹਾਂ ਇਲਾਕਿਆਂ ਵਿੱਚ ਇਕ ਘੰਟੇ ‘ਚ 10 ਤੋਂ 25 ਮਿਲੀਮੀਟਰ ਦੀ ਦਰ ਨਾਲ ਮੀਂਹ ਪੈਣ ਦਾ ਖ਼ਤਰਾ ਹੈ। ਜਦੋਂ ਕਿ 25 ਤੋਂ 40 ਮਿਲੀਮੀਟਰ ਪ੍ਰਤੀ ਘੰਟਾ ਮੀਂਹ ਪੈਣ ਦੇ ਗੰਭੀਰ ਤੂਫ਼ਾਨ ਦਾ ਘੱਟ ਖ਼ਤਰਾ ਸ਼ਾਮਲ ਸੀ।
ਮੈਟਸਰਵਿਸ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਦੇ ਅੱਪਰ ਨਾਰਥ ਆਈਸਲੈਂਡ ਵੱਲ ਜਾਣ ਕਰਕੇ ਇਸ ਦਾ ਪ੍ਰਭਾਵ ਥੋੜ੍ਹਾ ਘਟਿਆ ਹੈ। ਇਨ੍ਹਾਂ ਇਲਾਕਿਆਂ ਵਿੱਚ 12 ਘੰਟਿਆਂ ਵਿੱਚ 70 ਮਿ.ਮੀ. ਦੀ ਦਰ ਨਾਲ ਭਾਰੀ ਮੀਂਹ ਹੋਣ ਦੀ ਸੰਭਾਵਨਾ ਦੀ ਚੇਤਾਵਨੀ ਦਿੱਤੀ ਗਈ ਹੈ।
ਮੈਟਸਰਵਿਸ ਦੇ ਮੌਸਮ ਵਿਗਿਆਨੀ ਤੂਈ ਮੈਕਿਨਸ ਨੇ ਆਖਿਆ ਕਿ ਖ਼ਰਾਬ ਮੌਸਮ ਦਾ ਐਤਵਾਰ ਅਤੇ ਸੋਮਵਾਰ ਨੂੰ ਪ੍ਰਭਾਵ ਥੋੜ੍ਹਾ ਘਟੇਗਾ। ਜਦੋਂ ਕਿ ਵਾਈਟੇਂਗੀ ਡੇਅ ਵਾਲੇ ਦਿਨ ਮੌਸਮ ਵਿੱਚ ਬਹੁਤ ਵੱਡਾ ਸੁਧਾਰ ਹੋਵੇਗਾ।
News ਨਿਊਜ਼ੀਲੈਂਡ ਦਾ ਖ਼ਰਾਬ ਮੌਸਮ: ਅੱਪਰ ਨਾਰਥ ਆਈਸਲੈਂਡ ‘ਚ ਭਾਰੀ ਮੀਂਹ ਹੋਣ ਦੀ...