ਨਿਊਜ਼ੀਲੈਂਡ ਦਾ 36ਵੇਂ ਅਮਰੀਕਾ ਕੱਪ ‘ਤੇ ਕਬਜ਼ਾ, ਇਟਲੀ ਨੂੰ 7-3 ਨਾਲ ਹਰਾਇਆ

ਆਕਲੈਂਡ, 17 ਮਾਰਚ – ਇੱਥੇ 36ਵੇਂ ਅਮਰੀਕਾ ਕੱਪ ਦੇ ਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਦੀ ਅਮੀਰਾਤ ਟੀਮ ਨੇ ਇਟਲੀ ਦੀ ਲੂਨਾ ਰੋਸਾ ਪਰਾਡਾ ਟੀਮ ਨੂੰ 7-3 ਦੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਹ ਚੌਥਾ ਮੌਕਾ ਹੈ ਜਦੋਂ ਆਲਡ ਮੱਗ ਅਮਰੀਕਾ ਕੱਪ ਨਿਊਜ਼ੀਲੈਂਡ ਵਿੱਚ ਹੀ ਰਹੇਗਾ। ਇਸ ਜਿੱਤ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜ਼ੀਲੈਂਡ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਉੱਥੇ ਹੀ ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਟੀਮ ਨੂੰ ਅਮਰੀਕਾ ਕੱਪ ਜਿੱਤਣ ਉੱਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਕਲੈਂਡ ਨੇ ਨਿਊਜ਼ੀਲੈਂਡ ਦੀ ਇਸ ਇਤਿਹਾਸਕ ਜਿੱਤ ਦਾ ਨਜ਼ਾਰਾ ਲਿਆ।
ਨਿਊਜ਼ੀਲੈਂਡ ਦੀ ਟੀਮ ਲਗਾਤਾਰ ਤੀਜੀ ਦੌੜ ਤੱਕ ਪਛੜਨ ਤੋਂ ਬਾਅਦ ਲੂਨਾ ਰੋਸਾ ਨੂੰ ਹਰਾਉਣ ਲਈ ਪਿੱਛੇ ਤੋਂ ਆਈ, ਜਿਸ ਨੇ ਇਟਲੀ ਦੀ ਟੀਮ ਦੇ ਮਨੋਬਲ ਨੂੰ ਇਕ ਜ਼ਬਰਦਸਤ ਝਟਕਾ ਦਿੱਤਾ ਜੋ 36ਵੇਂ ਅਮਰੀਕਾ ਦੇ ਕੱਪ ਮੈਚ ਵਿੱਚ ਲਗਾਤਾਰ ਮੁਕਾਬਲੇਬਾਜ਼ੀ ਕਰ ਰਹੀ ਸੀ ਪਰ ਮਾੜੀ ਕਿਸਮਤ ਜਾਂ ਮਾੜੇ ਫ਼ੈਸਲਿਆਂ ਕਾਰਣ ਹਾਰ ਗਈ।