ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਤੋਂ 3-0 ਨਾਲ ਟੀ-20 ਸੀਰੀਜ਼ ਜਿੱਤੀ 

ਹੈਮਿਲਟਨ, 11 ਫਰਵਰੀ –  ਇੱਥੇ ਦੇ ਸੇਡਨ ਪਾਰਕ ਸਟੇਡੀਅਮ ਵਿਖੇ 10 ਫਰਵਰੀ ਨੂੰ ਖੇਡੇ ਗਏ ਟੀ-20 ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤੀ ਟੀਮ ਨੂੰ ਤੀਜਾ ਤੇ ਆਖ਼ਰੀ ਮੈਚ 2 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ। ਪਹਿਲਾਂ ਖੇਡ ਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਉੱਤੇ 161 ਦੌੜਾਂ ਬਣਾਈ ਅਤੇ ਭਾਰਤ ਨੂੰ 162 ਦੌੜਾਂ ਦਾ ਟੀਚਾ ਦਿੱਤਾ। ਕੀਵੀ ਟੀਮ ਵੱਲੋਂ ਬੱਲੇਬਾਜ਼ ਸੋਫ਼ੀ ਡਿਵਾਈਨ ਨੇ ਸਭ ਤੋਂ ਵੱਧ 72 ਦੌੜਾਂ ਦੀ ਪਾਰੀ ਖੇਡੀ। 
162 ਦੌੜਾਂ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 20 ਓਵਰਾਂ ਵਿੱਚ 4 ਵਿਕਟਾਂ ਉੱਤੇ 159 ਦੌੜਾਂ ਹੀ ਬਣਾ ਸਕੀ ਅਤੇ 2 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਵੱਲੋਂ ਸਿਮਰਤੀ ਮੰਧਾਨਾ ਨੇ ਸਭ ਤੋਂ ਵੱਧ 86 ਦੌੜਾਂ ਬਣਾਈ ਪਰ ਉਹ ਮੈਚ ਜਿਤਾ ਨਾ ਸਕੀ। ਇਸ ਹਾਰ ਨਾਲ ਭਾਰਤੀ ਟੀਮ ਤਿੰਨੋਂ ਟੀ-20 ਮੈਚ ਹਾਰ ਗਈ।