ਨਿਊਜ਼ੀਲੈਂਡ ਦੀ ਲੀਜ਼ਾ ਕੈਰਿੰਗਟਨ ਨੇ ਟੋਕੀਓ ਉਲੰਪਿਕਸ ਵਿੱਚ ਤੀਜਾ ਸੋਨੇ ਦਾ ਤਗਮਾ ਜਿੱਤਿਆ

ਟੋਕੀਓ, 5 ਅਗਸਤ – ਲੀਜ਼ਾ ਕੈਰਿੰਗਟਨ ੫ ਅਗਸਤ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਦੀ ਸਭ ਤੋਂ ਉੱਤਮ ਉਲੰਪਿਕ ਤਗਮਾ ਜੇਤੂ ਬਣੀ ਜਦੋਂ ਉਸ ਨੇ ਟੋਕੀਓ ਵਿੱਚ ਕੈਨੋ ਸਪ੍ਰਿੰਟ ਮਹਿਲਾ K1 500 ਦੇ ਫਾਈਨਲ ਵਿੱਚ ਸੋਨੇ ਦਾ ਤਗਮਾ ਜਿੱਤਿਆ, ਉਸ ਦਾ ਟੋਕੀਓ ਖੇਡਾਂ ‘ਚ ਇਹ ਤੀਜਾ ਸੋਨ ਤਗਮਾ ਹੈ।
ਇਸ ਜਿੱਤ ਨੇ ਕੈਰਿੰਗਟਨ ਨੂੰ ਆਪਣਾ ਛੇਵਾਂ ਉਲੰਪਿਕ ਤਗਮਾ ਅਤੇ ਪੰਜਵਾਂ ਸੋਨੇ ਦਾ ਤਗਮਾ ਦਿਵਾਇਆ, ਜਿਸ ਨਾਲ ਉਹ ਦੇਸ਼ ਦੇ ਉਲੰਪਿਕ ਪੋਡਿਅਮ ਦੇ ਸਿਖਰ ‘ਤੇ ਪਹੁੰਚ ਗਈ। ਉਸ ਨੇ ਦੋ ਦਿਨਾਂ ਲਈ ਸਾਥੀ ਪੈਡਲਰ ਇਆਨ ਫਰਗੂਸਨ ਅਤੇ ਪਾਲ ਮੈਕਡੋਨਲਡ ਅਤੇ ਘੋੜਸਵਾਰ ਸਰ ਮਾਰਕ ਟੌਡ ਨਾਲ ਸਾਂਝੇ ਕੀਤੇ, ਜਿਨ੍ਹਾਂ ਨੇ ਪੰਜ ਉਲੰਪਿਕ ਤਗਮੇ ਜਿੱਤੇ।
32 ਸਾਲਾ ਕੈਰਿੰਗਟਨ ਨੇ ਮੰਗਲਵਾਰ ਨੂੰ ਸੀ ਫੌਰੈਸਟ ਵਾਟਰਵੇਅ ਵਿੱਚ 75 ਮਿੰਟ ‘ਚ ਦੋ ਸੋਨੇ ਦੇ ਤਗਮੇ ਜਿੱਤੇ, ਪਹਿਲਾਂ K1 200 ਮੀਟਰ ਈਵੈਂਟ ‘ਚ ਅਤੇ ਫਿਰ ਕੇ K2 500 ‘ਚ ਕੈਟਲਿਨ ਰੀਗਲ ਨਾਲ ਜਿੱਤੇ।