ਆਕਲੈਂਡ, 15 ਅਕਤੂਬਰ – ਨਿਊਜ਼ੀਲੈਂਡ ਦੇ ਮਹਾਨ ਤੇ ਦੇਸ਼ ਦੇ ਸਭ ਤੋਂ ਪੁਰਾਣੇ ਟੈੱਸਟ ਕ੍ਰਿਕਟ ਖਿਡਾਰੀ ਜੋਨ ਆਰ ਰੀਡ ਦੀ 92 ਸਾਲ ਦੀ ਉਮਰ ‘ਚ ਆਕਲੈਂਡ ਵਿਖੇ 14 ਅਕਤੂਬਰ ਨੂੰ ਮੌਤ ਹੋ ਗਈ। ਉਨ੍ਹਾਂ ਨੂੰ 50ਵੇਂ ਅਤੇ 60 ਦੇ ਦਹਾਕੇ ਦੇ ਦੌਰਾਨ ਦੁਨੀਆ ਦੇ ਬੈੱਸਟ ਆਲ ਰਾਊਂਡਰਾਂ ਵਿੱਚ ਗਿਣੇ ਜਾਣ ਵਾਲੇ ਰੀਡ ਨੇ ਆਪਣੇ ਦੇਸ਼ ਲਈ 34 ਟੈੱਸਟ ਮੈਚਾਂ ਵਿੱਚ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ, ਜਿਸ ਵਿੱਚ ਸਭ ਤੋਂ ਖ਼ਾਸ ਨਿਊਜ਼ੀਲੈਂਡ ਦੀਆਂ ਪਹਿਲੀਆਂ ਤਿੰਨ ਜਿੱਤਾਂ ਸ਼ਾਮਿਲ ਹਨ। ਸਭ ਤੋਂ ਪਹਿਲਾਂ 1956 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਆਕਲੈਂਡ ਵਿਖੇ ਨਿਊਜ਼ੀਲੈਂਡ ਦੀ ਟੀਮ ਦੇ ਲਈ 26 ਸਾਲਾਂ ਬਾਅਦ ਜਿੱਤ ਦੀ ਲੀਹ ਨੂੰ ਤੋੜਿਆ ਸੀ। ਦੂਜੇ ਅਤੇ ਤੀਜੇ ਦੋਵੇਂ ਟੈੱਸਟ ਮੈਚ 1961-62 ਵਿੱਚ ਦੱਖਣੀ ਅਫ਼ਰੀਕਾ ਵਿਖੇ ਨਿਊਜ਼ੀਲੈਂਡ ਦੀ ਡਰਾਅ ਟੈੱਸਟ ਦੌਰਾਨ ਜਿੱਤੇ ਸਨ।
ਰੀਡ ਇੱਕ ਹਾਰਡ ਹਿਟਿੰਗ ਰਾਈਟ ਹੈਂਡ ਬੱਲੇਬਾਜ਼ ਅਤੇ ਤੇਜ਼ ਗੇਂਦਬਾਜ਼ ਸੀ। ਜਿਸ ਨੇ 58 ਟੈੱਸਟ ਮੈਚ ਖੇਡ ਕੇ 33.28 ਦੀ ਐਵਰੇਜ਼ ਨਾਲ 3428 ਦੌੜਾਂ ਬਣਾਈਆਂ ਜਦੋਂ ਕਿ 33.35 ਦੀ ਐਵਰੇਜ਼ ਨਾਲ 85 ਵਿਕਟਾਂ ਲਈਆਂ। ਉਸ ਦੇ 6 ਟੈੱਸਟ ਸੈਂਕੜਿਆਂ ਵਿੱਚੋਂ ਸਭ ਤੋਂ ਵੱਧ 142 ਦੌੜਾਂ ਦੱਖਣੀ ਅਫ਼ਰੀਕਾ ਵਿਰੁੱਧ 1961 ਵਿੱਚ ਬਾਕਸਿੰਗ ਡੇਅ ਟੈੱਸਟ ਵਿੱਚ ਜੋਹਾਨਸਬਰਗ ਵਿਖੇ ਸਨ।
ਰੀਡ ਨੇ 21 ਸਾਲ ਦੀ ਉਮਰ ਵਿੱਚ ਮੈਨਚੇਸਟਰ ਵਿਖੇ 1949 ਦੇ ਇੰਗਲੈਂਡ ਦੌਰੇ ‘ਚ ਟੈੱਸਟ ਡੇਬਿਉ ਕੀਤਾ। ਉਨ੍ਹਾਂ ਨੇ 50 ਅਤੇ 25 ਦੌੜਾਂ ਦੇ ਨਾਲ ਟੈੱਸਟ ਦੀ ਸ਼ੁਰੂਆਤ ਕੀਤੀ। ਚੌਥੇ ਅਤੇ ਆਖ਼ਰੀ ਟੈੱਸਟ ਵਿੱਚ ਵਿਕਟ ਬਚਾਈ ਰੱਖਣ ਲਈ ਉਨ੍ਹਾਂ ਨੇ ਆਪਣੀ ਟੀਮ ਦੀ ਦੂਜੀ ਪਾਰੀ ਵਿੱਚ 93 ਦੌੜਾਂ ਬਣਾਈਆਂ ਸਨ। ਉਹ 49 ਈਅਰਸ ਵਾਲੇ ਮਸ਼ਹੂਰ ਵਿਅਕਤੀਆਂ ਦੇ ਆਖ਼ਰੀ ਜਿਉਂਦੇ ਮੈਂਬਰ ਸਨ।
ਰੀਡ ਨੇ 1965 ਦੇ ਇੰਗਲੈਂਡ ਦੌਰੇ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਪਰ ਕੁੱਝ ਹੀ ਹਫ਼ਤੇ ਬਾਅਦ ਸਕਾਬਰੋ ਅਤੇ ਲਾਰਡਸ ਵਿਖੇ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਵਿੱਚ ਰੈਸਟ ਆਫ਼ ਦਿ ਵਰਲਡ ਦੀ ਕਪਤਾਨੀ ਲਈ ਯੂਨਾਈਟਿਡ ਕਿੰਗਡਮ ਪਰਤ ਆਏ ਸਨ। ਬਾਅਦ ਵਿੱਚ ਉਹ ਨਿਊਜ਼ੀਲੈਂਡ ਦੇ ਸਲੈਕਟਰ, ਮੈਨੇਜਰ ਅਤੇ ਆਈਸੀਸੀ ਮੈਚ ਰੈਫ਼ਰੀ ਵੀ ਰਹੇ ਸਨ।
ਆਕਲੈਂਡ ਵਿੱਚ ਜੰਮੇ ਅਤੇ ਵੈਲਿੰਗਟਨ ਦੇ ਹੱਟ ਵੈਲੀ ਹਾਈ ਸਕੂਲ ਵਿੱਚ ਪੜ੍ਹੇ ਹੋਏ, ਰੀਡ ਨੇ 246 ਫਰੱਸਟ ਕਲਾਸ ਕ੍ਰਿਕਟ ਵਿੱਚ 39 ਸੈਂਕੜੇ ਸਮੇਤ 41.35 ਦੀ ਐਵਰੇਜ਼ ਨਾਲ 16,128 ਦੌੜਾਂ ਬਣਾਈਆਂ, ਜਦੋਂ ਕਿ 22.60 ਦੀ ਐਵਰੇਜ਼ ਨਾਲ 466 ਵਿਕਟਾਂ ਲਈਆਂ।
Cricket ਨਿਊਜ਼ੀਲੈਂਡ ਦੇ ਮਹਾਨ ਕ੍ਰਿਕਟਰ ਜੋਨ ਰੀਡ ਦੀ 92 ਸਾਲ ਦੀ ਉਮਰ ‘ਚ...