ਮੁੰਬਈ, 23 ਅਕਤੂਬਰ – ਇੱਥੇ ਦੇ ਵਾਨਖੇੜੇ ਸਟੇਡੀਅਮ ਵਿਖੇ 22 ਅਕਤੂਬਰ ਦਿਨ ਐਤਵਾਰ ਨੂੰ ਖੇਡੇ ਗਏ ਪਹਿਲੇ ਵੰਨ-ਡੇ ਇੰਟਰਨੈਸ਼ਨਲ ਕ੍ਰਿਕਟ ਮੈਚ ਵਿੱਚ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ‘ਚ 1-0 ਦੀ ਬੜ੍ਹਤ ਲੈ ਲਈ ਹੈ। ਨਿਊਜ਼ੀਲੈਂਡ ਵੱਲੋਂ ਟੌਮ ਲੇਥਮ ਦੇ ਸੈਂਕੜੇ ਤੇ ਰੋਸ ਟੇਲਰ ਨਾਲ ਉਸ ਦੀ ਰਿਕਾਰਡ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਕੀਵੀ ਟੀਮ ਪਹਿਲੇ ਵੰਨ-ਡੇ ਮੈਚ ‘ਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਰਹੀ।
ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 8 ਵਿਕਟਾਂ ਦੇ ਨੁਕਸਾਨ ਨਾਲ 280 ਦੌੜਾਂ ਬਣਾਈਆਂ। ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 121 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ 200ਵੇਂ ਵੰਨ-ਡੇ ਮੈਚ ਵਿੱਚ ਰਿਕਾਰਡ 31ਵਾਂ ਸੈਂਕੜਾ ਜੜਿਆ। ਕੋਹਲੀ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ 37 ਅਤੇ ਮਹਿੰਦਰ ਸਿੰਘ ਧੋਨੀ ਨੇ 25 ਦੌੜਾਂ ਬਣਾਈਆਂ। ਨਿਊਜ਼ੀਲੈਂਡ ਗੇਂਦਬਾਜ਼ ਟਰੈਂਟ ਬੋਲਟ ਨੇ 4 ਵਿਕਟਾਂ, ਟਿਮ ਸਾਊਦੀ ਨੇ 3 ਵਿਕਟਾਂ ਅਤੇ ਮਿਸ਼ੇਲ ਸੇਂਟਨਰ ਨੇ 1 ਵਿਕਟ ਹਾਸਲ ਕੀਤਾ।
ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਵੱਲੋਂ ਮਿਲੇ 281 ਦੌੜਾਂ ਦੇ ਟੀਚੇ ਨੂੰ 49 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 284 ਦੌੜਾਂ ਬਣਾ ਕੇ ਆਸਾਨ ਜਿੱਤ ਲਿਆ। ਕੀਵੀ ਬੱਲੇਬਾਜ਼ਾਂ ਵੱਲੋਂ ਲੇਥਮ ਨੇ ਨਾਬਾਦ 103 ਦੌੜਾਂ, ਟੇਲਰ ਨੇ 95 ਦੌੜਾਂ, ਮਾਰਟਿਨ ਗੁਪਟਿਲ ਨੇ 32 ਅਤੇ ਕੋਲਿਨ ਮੁਨਰੋ ਨੇ 28 ਦੌੜਾਂ ਦੀ ਪਾਰੀ ਖੇਡੀ। ਪਹਿਲਾ ਵੰਨ-ਡੇ ਮੈਚ 6 ਵਿਕਟਾਂ ਨਾਲ ਜਿੱਤ ਲਿਆ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਬੜ੍ਹਤ ਹਾਸਲ ਕਰ ਲਈ। ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਹਾਰਦਿਕ ਪੰਡਿਆ ਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤਾ।
Cricket ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾ ਇਕ ਵੰਨ-ਡੇ ਮੈਚ ਹਰਾ ਕੇ 1-0 ਦੀ...