ਹੈਮਿਲਟਨ, 21 ਦਸੰਬਰ – ਮੇਜ਼ਬਾਨ ਨਿਊਜ਼ੀਲੈਂਡ ਨੇ ਦੂਜੇ ਟੈੱਸਟ ਮੈਚ ਵਿੱਚ ਮਹਿਮਾਨ ਟੀਮ ਸ੍ਰੀਲੰਕਾ ਨੂੰ ਇੱਕ ਦਿਨ ਤੇ ਅੱਧੇ ਦਿਨ ਤੋਂ ਵੱਧ ਸਮਾਂ ਰਹਿੰਦੇ ਹੋਏ ੫ ਵਿਕਟਾਂ ਨਾਲ ਹਰਾ ਕੇ ਦੋ ਟੈੱਸਟ ਮੈਚਾਂ ਲੜੀ ਦੀ ਉੱਪਰ 2-0 ਨਾਲ ਕਬਜ਼ਾ ਕਰ ਲਿਆ।
ਦੂਜੀ ਪਾਰੀ ਵਿੱਚ ਸ੍ਰੀਲੰਕਾ ਵੱਲੋਂ ਮਿਲੇ 189 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਮੈਦਾਨ ਵਿੱਚ ਉੱਤਰੀ ਨਿਊਜ਼ੀਲੈਂਡ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਪਰ ਕੇਨ ਵਿਲੀਅਮਸਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਟੀਮ ਨੂੰ ਮਜ਼ਬੂਤ ਜਿੱਤ ਹਾਸਲ ਹੋਈ। ਅੱਜ ਕੀਵੀ ਦੀ ਟੀਮ ਨੂੰ ਜਿੱਤ ਲਈ ਮਹਿਜ਼ 47 ਦੌੜਾਂ ਦੀ ਲੋੜ ਸੀ ਜੋ ਕੇਨ ਵਿਲੀਅਮਸਨ ਤੇ ਬੀਜੇ ਵਾਟਲਿੰਗ ਨੇ ਬਿਨਾ ਵਿਕਟ ਗੁਆਏ ਪੂਰੇ ਕਰ ਲਏ ਹਨ। ਨਿਊਜ਼ੀਲੈਂਡ ਦੀ ਘਰੇਲੂ ਮਦਾਨ ਉੱਪਰ ਬਿਨਾ ਹਾਰੇ 13ਵੀਂ ਟੈੱਸਟ ਮੈਚ ਜਿੱਤ ਹੈ, ਜਦੋਂ ਕਿ ਕੀਵੀ ਟੀਮ 2012 ਵਿੱਚ ਇਸੇ ਹੈਮਿਲਟਨ ਦੇ ਮੈਦਾ ਉੱਪਰ ਦੱਖਣੀ ਅਫ਼ਰੀਕਾ ਤੋਂ ਹਾਰੀ ਸੀ।
ਕੀਵੀ ਟੀਮ ਨੂੰ ਜਿਤਾਉਣ ਵਾਲੇ ਕੇਨ ਵਿਲੀਅਮਸਨ ਨੇ ਆਪਣਾ ੧੩ਵਾਂ ਸੈਂਕੜਾ ਮਾਰਿਆ, ਉਨ੍ਹਾਂ ਨੇ 108 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਬੀਜੇ ਵਾਟਲਿੰਗ ਨੇ ਜੇਤੂ ਸ਼ਾਟ ਮਾਰਦੇ ਹੋਏ 13 ਦੌੜਾਂ ਦਾ ਯੋਗਦਾਨ ਪਾਇਆ।
ਜ਼ਿਕਰਯੋਗ ਹੈ ਕਿ ਕੇਨ ਵਿਲੀਅਮਸਨ ਦਰਜਾਬੰਦੀ ਵਿੱਚ 1 ਨੰਬਰ ਉੱਤੇ ਆ ਗਏ ਹਨ। ਇਸ ਸਾਲ ਵਿੱਚ ਕੇਨ ਵਿਲੀਅਮਸਨ ਦਾ ਇਹ ੫ਵਾਂ ਸੈਂਕੜਾ ਹੈ, ਜਿਸ ਨਾਲ ਉਸ ਨੇ ਸਾਥੀ ਖਿਡਾਰੀ ਰੌਸ ਟੇਲਰ ਅਤੇ ਚਾਰ ਸੈਂਕੜੇ ਮਾਰਨ ਵਾਲੇ ਸਾਬਕਾ ਖਿਡਾਰੀ ਮਾਰਟੀਨ ਕਰੋਅ ਨੂੰ ਪਿੱਛੇ ਛੱਡਿਆ ਹੈ। ਇਹ ਹੀ ਨਹੀਂ ਵਿਲੀਅਮਸਨ ਨੇ ਸਾਲ ਵਿੱਚ ਟੈੱਸਟ ਮੈਚਾਂ ਵਿੱਚ 1172 ਦੌੜਾਂ ਬਣਾ ਕੇ ਕਪਤਾਨ ਬ੍ਰੈਂਡ ਮੈਕੋਲੰਮ ਦੀ ਸਾਲ ਵਿੱਚ 1164 ਦੌੜਾਂ ਨੂੰ ਵੀ ਪਾਰ ਕਰ ਲਿਆ ਹੈ। ਨਿਊਜ਼ੀਲੈਂਡਰ ਕੋਲ ਮੌਕਾ ਹੈ ਇੱਕ ਸਾਲ ਵਿੱਚ ਵਾਧੂ ਦੌੜਾਂ ਬਣਾਉਣ ਦਾ ਕਿਉਂਕਿ ਉਨ੍ਹਾਂ ਹਾਲੇ ਇਸ ਸਾਲ ਵਿੱਚ 3 ਵੰਨ-ਡੇ ਮੈਚ ਖੇਡਣੇ ਹਨ। ਹਾਲੇ ਤੱਕ ਆਸਟਰੇਲੀਆ ਦੇ ਰਿੱਕੀ ਪੌਂਟਿੰਗ (ਦੋ ਵਾਰੀ) ਅਤੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਤੇ ਐਂਜਲੋ ਮੈਥਿਯੂ ਹਨ ਜਿਨ੍ਹਾਂ ਨੇ ਇੱਕ ਸਾਲ ਵਿੱਚ ਜ਼ਿਆਦਾ ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ। ਹੁਣ ਦੋਵੇਂ ਟੀਮਾਂ ਵਿੱਚ ਬਾਕਸਿੰਗ-ਡੇ ਤੋਂ ੫ ਮੈਚਾਂ ਦੀ ਵੰਨ-ਡੇ ਲੜੀ ਖੇਡੀ ਜਾਏਗੀ। (ਫ਼ੋਟੋ ਧੰਨਵਾਦ ਸਹਿਤ ਫਿੱਲ ਵਾਲਟਰ)
NZ News ਨਿਊਜ਼ੀਲੈਂਡ ਨੇ ਸ੍ਰੀਲੰਕਾ ਤੋਂ 2-0 ਨਾਲ ਲੜੀ ਜਿੱਤੀ