ਵੈਲਿੰਗਟਨ, 10 ਦਸੰਬਰ – ਹੈਮਿਲਟਨ ਹਲਕੇ ਤੋਂ ਪਹਿਲੀ ਵਾਰ ਜਿੱਤ ਕੇ ਪਾਰਲੀਮੈਂਟ ‘ਚ ਪੁੱਜੇ ਮੈਂਬਰ ਆਫ਼ ਪਾਰਲੀਮੈਂਟ ਡਾ. ਗੌਰਵ ਸ਼ਰਮਾ ਨੇ ਭਾਰਤੀ ਕਿਸਾਨਾਂ ਦੇ ਮੁੱਦੇ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਚੁੱਕਣ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ https://www.parliament.nz/…/have…/guide-for-petitions ਦਾ ਇੱਕ ਲਿੰਕ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪਟੀਸ਼ਨ ਰਾਹੀ ਸਾਈਨ ਕਰਕੇ ਜਮ੍ਹਾ ਕਰੋ ਅਤੇ ਫਿਰ ਯੋਗ ਨੰਬਰ ਹੋਣ ਉੱਤੇ ਇਸ ਬਾਰੇ ਪਾਰਲੀਮੈਂਟ ਵਿੱਚ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਨ ਜ਼ੈੱਡ ਪਾਰਲੀਮੈਂਟ ਦੀ ਵੈੱਬਸਾਈਟ ‘ਤੇ ਇਸ ਮਾਮਲੇ ਬਾਰੇ ਪਹਿਲਾਂ ਹੀ ਇਕ ਰਸਮੀ ਪਟੀਸ਼ਨ ਹੈ, ਜੋ 31 ਦਸੰਬਰ ਤੱਕ ਹਸਤਾਖ਼ਰ ਇਕੱਤਰ ਕਰ ਲਈ ਪਾਈ ਹੋਈ ਹੈ, ਇਕ ਵਾਰ ਹਸਤਾਖ਼ਰ ਇਕੱਤਰ ਕੀਤੇ ਜਾਣ ਤੋਂ ਬਾਅਦ ਸਾਰੀਆਂ ਪਟੀਸ਼ਨਾਂ ਤਹਿ ਕੀਤੀਆਂ ਜਾਣ ਵਾਲੀਆਂ ਪਾਰਲੀਮਾਨੀ ਪ੍ਰਕਿਰਿਆ ਵਿੱਚੋਂ ਲੰਘ ਦੀਆਂ ਹਨ। ਹੋਰ ਵਧੇਰੇ ਜਾਣਕਾਰੀ ਪਟੀਸ਼ਨ ਦੇ ਲਿੰਕ ਉੱਪ ਜਾ ਕੇ ਲਈ ਜਾ ਸਕਦੀ ਹੈ।
ਐਮਪੀ ਡਾ. ਸ਼ਰਮਾ ਨੇ ਕਿਹਾ ਕਿ ਕੱਲ੍ਹ ਨਿਊਜ਼ੀਲੈਂਡ ਦੀ ਸੰਸਦ ਦੇ ਵਿਹੜੇ ਵਿੱਚ ਮੈਂ ਭਾਰਤੀ ਭਾਈਚਾਰੇ ਦੇ ਲੀਡਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਸੁਣਿਆ। ਉਨ੍ਹਾਂ ਭਾਰਤ ਵਿੱਚ ਪਾਸ ਹੋਏ ਤਿੰਨ ਖੇਤ ਬਿੱਲਾਂ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨਾਲ ਉਸ ਵੇਲੇ ਟਾਕਾਨੀਨੀ ਤੋਂ ਸਾਂਸਦ ਡਾ. ਅਨਾਏ ਨੇਰੂ ਲੀਵਾਸਾ ਅਤੇ ਓਟਾਕੀ ਤੋਂ ਸਾਂਸਦ ਟੇਰੀਸਾ ਨਗੋਬੀ ਨਾਲ ਸਨ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਾਸ ਹੋਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 9 ਦਸੰਬਰ ਨੂੰ ਭਾਰਤੀ ਭਾਈਚਾਰੇ ਨੇ ਵੈਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਨਾਲ ਹੀ ਹਾਈ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਸੀ।
Home Page ਨਿਊਜ਼ੀਲੈਂਡ ਪਾਰਲੀਮੈਂਟ ‘ਚ ਭਾਰਤੀ ਦੇ ਖੇਤੀ ਬਿੱਲਾਂ ਦੇ ਵਿਰੋਧ ‘ਚ ਪਟੀਸ਼ਨ ਪਾਉਣ...