ਆਕਲੈਂਡ, 16 ਜੁਲਾਈ – ਭਾਰਤ ਵਿੱਚ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਦਿੱਲੀ ਦੇ ਬਾਡਰਾਂ ਉੱਤੇ ਡਟੇ ਹੋਏ ਹਨ, ਉੱਥੇ ਹੀ ਨਿਊਜ਼ੀਲੈਂਡ ਵਿੱਚ ਵੀ ਕਿਸਾਨ ਸੱਤਾਧਾਰੀ ਲੇਬਰ ਸਰਕਾਰ ਦੀ ਕਿਸਾਨ ਪ੍ਰਤੀ ਬੇਰੁਖ਼ੀ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਜੈਸਿੰਡਾ ਸਰਕਾਰ ਵਿਰੁੱਧ ਮੁਜ਼ਾਹਰੇ ਕਰ ਰਹੇ ਹਨ। ਕਿਸਾਨ ਅੱਜ ਦੇਸ਼ ਭਰ ਦੇ ਸ਼ਹਿਰਾਂ ਵਿੱਚ ਟਰੈਕਟਰ, ਟਰੱਕ, ਯੂਟੇਸ, ਕਾਰਾਂ, ਕਿਸਾਨੀ ਮਸ਼ੀਨਰੀ, ਡੌਗਸ ਆਦਿ ਰਾਹੀ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।
ਗਰਾਊਂਡਸਵੈਲ ਨਿਊਜ਼ੀਲੈਂਡ ਵੱਲੋਂ ਹਾਊਲ ਆਫ਼ ਏ ਪ੍ਰੋਟੈਸਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਖੇਤ ਵਾਹਨ ਸ਼ਹਿਰਾਂ ਵਿੱਚ ਘੁੰਮਦੇ ਵੇਖੇ ਗਏ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਰੂਲਰ ਖੇਤਰ ਪਾਣੀ ਦੇ ਨਿਯਮਾਂ ‘ਚ ਬਦਲਾਓ, ਕਾਮਿਆਂ ਦੀ ਘਾਟ, ਵਾਤਾਵਰਣ ਤਬਦੀਲੀ, ਮੌਸਮ ‘ਚ ਬਦਲਾਓ, ਸਰਕਾਰ ਦੀ ਦਖ਼ਲਅੰਦਾਜ਼ੀ, ਬੇਕਾਬੂ ਨਿਯਮਾਂ ਅਤੇ ਨਾਜਾਇਜ਼ ਖ਼ਰਚਿਆਂ ਵਿੱਚ ਵਾਧਾ ਹੋ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ ਕਾਈਟਾਏ ਤੋਂ ਸਾਊਥਲੈਂਡ ਤੱਕ ਸ਼ੁਰੂ ਹੋ ਕੇ ਦੇਸ਼ ਦੇ ਲਗਭਗ 55 ਸ਼ਹਿਰਾਂ ਵਿੱਚ ਹੋ ਰਹੇ ਹਨ। ਜੀਵੇਂ ਆਕਲੈਂਡ, ਨਾਰਥਲੈਡ, ਬੇਅ ਆਫ਼ ਪਲੈਂਟੀ, ਰੋਟੋਰੂਆ, ਫਹਾਂਗਾਨੂਈ, ਨੈਲਸਨ, ਕ੍ਰਾਈਸਟਚਰਚ, ਇਨਵਰਕਰਗਿਲ, ਹਾਕਸ ਬੇਅ, ਲੇਵਿਨ, ਕੈਂਟਬਰੀ, ਓਟਾਗੋ, ਵੈਸਟ ਕੋਸਟ ਆਦਿ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।
ਸੈਂਕੜੇ ਕਿਸਾਨਾਂ ਨੇ ਪ੍ਰੋਟੈਸਟ ਵਿੱਚ ਹਿੱਸਾ ਲੈਣ ਲਈ ਟਰੈਕਟਰਾਂ, ਭਾਰੀ ਖੇਤੀ ਉਪਕਰਣਾਂ ਅਤੇ ਯੂਟੇਸ ਆਦਿ ਰਾਹੀ ਸਾਊਥਰਨ ਮੋਟਰਵੇਅ ‘ਤੇ ਜਾਣ ਤੋਂ ਬਾਅਦ ਆਕਲੈਂਡ ਸੀਬੀਡੀ ਵਿੱਚ ਪ੍ਰਵੇਸ਼ ਕੀਤਾ। ਇਨ੍ਹਾਂ ਪ੍ਰੋਟੈਸਟ ਕਰਨ ਵਾਲੇ ਬਹੁਤੇ ਵਾਹਨਾਂ ਉੱਤੇ ਨਿਊਜ਼ੀਲੈਂਡ ਦੇ ਫਲੈਗ ਲੱਗੇ ਹੋਣ ਦੇ ਨਾਲ-ਨਾਲ ਸਲੋਗਨ ‘ਨੌ ਫਾਰਮਰ ਨੌ ਫੂਡ’ ਆਦਿ ਹੋਰ ਕਈ ਤਰ੍ਹਾਂ ਦੇ ਸਲੋਗਨ ਲੱਗੇ ਹੋਏ ਸਨ। ਇਸ ਫਾਰਮਰ ਪ੍ਰੋਟੈਸਟ ਦੇ ਕਰਕੇ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੂੰ ਕਈ ਰਸਤੇ ਬਦਲਣੇ ਪਏ।
Home Page ਨਿਊਜ਼ੀਲੈਂਡ ਭਰ ‘ਚ ਕਿਸਾਨਾਂ ਵੱਲੋਂ ਸਰਕਾਰ ਦੀ ਨੀਤੀਆਂ ਵਿਰੁੱਧ ਮੁਜ਼ਾਹਰੇ