ਆਕਲੈਂਡ, 30 ਜੂਨ – ਬ੍ਰਸਲੇਜ਼ ਵਿਖੇ ਚੱਲ ਰਹੇ ਵਰਲਡ ਲੀਗ ਸੈਮੀ ਫਾਈਨਲ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਵੁਮੈਨ ਟੀਮ ਨੇ ਇਟਲੀ ਨੂੰ 2-0 ਨਾਲ ਹਰਾ ਕੇ ਜਿੱਥੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ ਉੱਥੇ ਇਸ ਜਿੱਤ ਨਾਲ ‘2018 ਹਾਕੀ ਵਰਲਡ ਕੱਪ’ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਹੁਣ 2 ਜੁਲਾਈ ਦਿਨ ਐਤਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ ਹੈ। ਇਹ ਮੁਕਾਬਲਾ ਐਨਜੈੱਡ ਸਮੇਂ ਸਵੇਰੇ 4.00 ਵਜੇ ਨੂੰ ਹੋਵੇਗਾ।
Hockey ਨਿਊਜ਼ੀਲੈਂਡ ਵੁਮੈਨ ਟੀਮ ‘2018 ਹਾਕੀ ਵਰਲਡ ਕੱਪ’ ਲਈ ਕੁਆਲੀਫ਼ਾਈ