ਨਿਊਜ਼ੀਲੈਂਡ ਸਪਿੰਨਰ ਏਜਾਜ਼ ਪਟੇਲ ਨੇ ਭਾਰਤੀ ਟੀਮ ਦੇ 10 ਖਿਡਾਰੀਆਂ ਨੂੰ ਆਊਟ ਕੀਤਾ

ਮੁੰਬਈ, 4 ਦਸੰਬਰ – ਇੱਥੇ ਦੇ ਵਾਨਖੇੜੇ ਮੈਦਾਨ ਵਿੱਚ ਭਾਰਤੀ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੇ ਦੂਸਰੇ ਕ੍ਰਿਕਟ ਟੈੱਸਟ ਮੈਚ ਦੌਰਾਨ ਨਿਊਜ਼ੀਲੈਂਡ ਦੇ ਭਾਰਤੀ ਮੂਲ ਦੇ ਖੱਬੇ ਹੱਥ ਦੇ ਸਪਿੰਨਰ ਏਜਾਜ਼ ਪਟੇਲ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ ਸਾਰੇ 10 ਖਿਡਾਰੀ 119 ਦੌੜਾਂ ਦੇ ਕੇ ਆਊਟ ਕੀਤੇ। ਇਕ ਪਾਰੀ ਵਿੱਚ 10 ਵਿਕਟਾਂ ਝਟਕਾਉਣ ਵਾਲਾ ਉਹ ਦੁਨੀਆ ਦਾ ਤੀਸਰਾ ਗੇਂਦਬਾਜ਼ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਭਾਰਤੀ ਮੂਲ ਦੇ ਸਪਿੰਨਰ ਏਜਾਜ਼ ਪਟੇਲ ਦਾ ਜਨਮ 1998 ਵਿੱਚ ਮੁੰਬਈ ਵਿੱਚ ਹੋਇਆ ਸੀ। ਉਹ ਆਪਣੇ ਮਾਤਾ ਪਿਤਾ ਦੇ ਨਾਲ 1996 ਵਿੱਚ ਮੁੰਬਈ ਤੋਂ ਨਿਊਜ਼ੀਲੈਂਡ ਵਿੱਚ ਜਾ ਵਸੇ 33 ਸਾਲ ਦੇ ਪਟੇਲ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ 47.5 ਓਵਰ ਵਿੱਚ 119 ਦੌੜਾਂ ਦੇ ਕੇ 10 ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਨੇ ਟੈੱਸਟ ਕ੍ਰਿਕਟ ਵਿੱਚ ਅਨੋਖੀ ਉਪਲਬਧੀ ਹਾਸਿਲ ਕਰਨ ਵਾਲੇ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਵਰਗੇ ਦਿੱਗਜਾਂ ਦੀ ਬਰਾਬਰੀ ਕੀਤੀ ਹੈ।
ਇੰਗਲੈਂਡ ਦਾ ਆਫ਼ ਸਪਿੰਨਰ ਜਿਮ ਲੇਕਰ 1956 ਵਿੱਚ ਓਲਡ ਟ੍ਰੈਫੋਰਡ ‘ਚ ਆਸਟਰੇਲੀਆ ਦੇ ਖ਼ਿਲਾਫ਼ ਟੈੱਸਟ ਮੈਚ ਵਿੱਚ 10 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਸੀ। ਜਦੋਂ ਕਿ ਭਾਰਤੀ ਸਪਿੰਨਰ ਅਨਿਲ ਕੁੰਬਲੇ ਅਜਿਹਾ ਕਰਨ ਵਾਲਾ ਇਕਲੌਤਾ ਹੋਰ ਖਿਡਾਰੀ ਹੈ, ਜਿਸ ਨੇ 1999 ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿਖੇ ਕਾਰਨਾਮਾ ਕੀਤਾ ਸੀ। ਮੁੰਬਈ ਵਿੱਚ ਜਨਮੇ ਇਸ ਨਿਊਜ਼ੀਲੈਂਡਰ ਸਪਿੰਨਰ ਏਜਾਜ਼ ਪਟੇਲ ਦੁਆਰਾ 1985 ਵਿੱਚ ਸਰ ਰਿਚਰਡ ਹੈਡਲੀ ਦੇ 9/52 ਦੇ ਅੰਕੜੇ ਨੂੰ ਪਿੱਛੇ ਛੱਡ ਦੇ ਹੋਏ ਮਾਰਕਾ ਮਾਰਿਆ ਹੈ। ਪਟੇਲ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਸੀ ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ।