ਨਵੀਂ ਦਿੱਲੀ, 20 ਮਾਰਚ – ਨਿਰਭਯਾ ਸਮੂਹਿਕ ਜਬਰ-ਜਨਾਹ ਕਾਂਡ ‘ਚ ਆਖ਼ਿਰਕਾਰ 7 ਸਾਲਾਂ ਬਾਅਦ ਨਿਰਭਯਾ ਨੂੰ ਨਿਆਂ ਮਿਲ ਗਿਆ। ਤਿਹਾੜ ਜੇਲ੍ਹ ਦੇ ਫਾਂਸੀ ਘਰ ਵਿੱਚ ਨਿਰਭਯਾ ਸਮੂਹਿਕ ਜਬਰ-ਜਨਾਹ ਕਾਂਡ ਦੇ ਚਾਰਾਂ ਦੋਸ਼ੀਆਂ ਨੂੰ 20 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 5.30 ਦੇ ਤੈਅ ਸਮੇਂ ਉੱਤੇ ਫਾਂਸੀ ਹੋ ਗਈ। ਖ਼ਬਰ ਮੁਤਾਬਿਕ ਫਾਂਸੀ ਤੋਂ ਪਹਿਲਾਂ ਦਾ ਅੱਧਾ ਘੰਟਾ ਕਾਫ਼ੀ ਮਹੱਤਵਪੂਰਣ ਰਿਹਾ। ਇਸ ਦੌਰਾਨ ਦੋਸ਼ੀਆਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਰੋਏ, ਫਾਂਸੀ ਘਰ ਵਿੱਚ ਲੇਟ ਤੱਕ ਗਏ। ਪਰ ਆਖ਼ਿਰਕਾਰ ਉਹ ਨਿਆਂ ਹੋਇਆ ਜਿਸ ਦਾ ਦੇਸ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।
ਜੇਲ੍ਹ ਦੇ ਅਧਿਕਾਰੀਆਂ ਦੇ ਮੁਤਾਬਿਕ ਚਾਰੇ ਦੋਸ਼ੀਆਂ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ ਉੱਤੇ ਲਟਕਾਇਆ ਗਿਆ। ਇਸ ਦੇ ਲਈ ਜੇਲ੍ਹ ਨੰਬਰ-3 ਦੀ ਫਾਂਸੀ ਕੋਠੀ ਵਿੱਚ ਫਾਂਸੀ ਦੇ ਦੋ ਤਖ਼ਤਿਆਂ ਉੱਤੇ ਚਾਰਾਂ ਨੂੰ ਲਟਕਾਉਣ ਲਈ ਚਾਰ ਹੈਂਗਰ ਬਣਾਏ ਗਏ ਸਨ। ਨਿਰਭਯਾ ਦੇ ਦੋਸ਼ੀ ਮੁਕੇਸ਼ ਦੇ ਪਰਿਵਾਰ ਨੇ ਜੇਲ੍ਹ ‘ਚ ਆਖ਼ਰੀ ਮੁਲਾਕਾਤ ਵੀ ਨਹੀਂ ਕੀਤੀ।
Home Page ਨਿਰਭਯਾ ਰੇਪ ਕੇਸ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ