ਵੈਲਿੰਗਟਨ, 13 ਫਰਵਰੀ – ਸਾਬਕਾ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਜੋ ਨੈਸ਼ਨਲ ਪਾਰਟੀ ਦੇ ਪਾਰਟੀ ਲੀਡਰ ਤੇ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਅੱਜ ਸਵੇਰੇ ਪਾਰਲੀਮੈਂਟ ਵਿਖੇ ਪ੍ਰੈੱਸ ਕਾਨਫ਼ਰੰਸ ਸੱਦ ਕੇ ਇਹ ਐਲਾਨ ਕੀਤਾ। ਉਸ ਵੇਲੇ ਉਨ੍ਹਾਂ ਦੇ ਪਿੱਛੇ ਬਹੁਤ ਸਾਰੇ ਸੰਸਦ ਮੈਂਬਰ, ਉਨ੍ਹਾਂ ਦੀ ਪਤਨੀ ਮੈਰੀ ਅਤੇ ਪੁੱਤਰ ਵੀ ਉੱਥੇ ਖੜ੍ਹੇ ਸਨ। ਸ਼੍ਰੀ ਇੰਗਲਿਸ਼ ਨੇ ਕਿਹਾ ਕਿ ਉਨ੍ਹਾਂ ਆਪਣੇ ਇਸ ਫ਼ੈਸਲੇ ਦੀ ਜਾਣਕਾਰੀ ਪਾਰਟੀ ਕੋਕਸ ਨੂੰ ਸਵੇਰੇ ਹੀ ਦੇ ਦਿੱਤੀ ਸੀ।
ਆਪਣੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਹੁਣ 27 ਫਰਵਰੀ ਨੂੰ ਸ਼੍ਰੀ ਬਿੱਲ ਇੰਗਲਿਸ਼ ਪਾਰਲੀਮੈਂਟ ਤੋਂ ਰਸਮੀ ਤੌਰ ‘ਤੇ ਅਲਵਿਦਾ ਹੋ ਜਾਣਗੇ। ਸ਼੍ਰੀ ਇੰਗਲਿਸ਼ ਨੇ ਆਪਣੇ 27 ਸਾਲਾਂ ਦੇ ਸਿਆਸੀ ਜੀਵਨ ਵਿੱਚ ਵੱਖ-ਵੱਖ ਮੰਤਰਾਲੇ ਸੰਭਾਲਣ ਦੇ ਨਾਲ ਉਪ-ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
Home Page ਨੈਸ਼ਨਲ ਪਾਰਟੀ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਬਿੱਲ ਇੰਗਲਿਸ਼ ਵੱਲੋਂ ਅਸਤੀਫ਼ੇ...