ਆਕਲੈਂਡ, 9 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਦੇਸ਼ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਨੇਤਾ ਸ੍ਰੀਮਤੀ ਜੂਠਿਤ ਕੌਲਿਨ ਨੇ 8 ਅਗਸਤ ਨੂੰ ਪਾਰਟੀ ਲਿਸਟ ਉਮੀਦਵਾਰਾਂ ਦੇ ਵਿੱਚ ਕੁੱਝ ਫੇਰ ਬਦਲ ਕੀਤਾ ਹੈ। ਇਕ ਨਵੀਂ ਉਮੀਦਵਾਰ ਨੈਨਸੀ ਲੂ ਨੂੰ ਮੌਜੂਦਾ ਮੈਂਬਰ ਪਾਰਲੀਮੈਂਟਾਂ ਤੋਂ ਵੀ ਉੱਪਰ 26ਵੇਂ ਸਥਾਨ ਉੱਤੇ ਕਰ ਦਿੱਤਾ ਗਿਆ ਹੈ। ਲੇਬਰ ਪਾਰਟੀ ਦੇ ਗੜ੍ਹ ਦੇ ਵਿੱਚ ਨੈਸ਼ਨਲ ਪਾਰਟੀ ਉਮੀਦਵਾਰਾਂ ਦਾ ਵੋਟਾਂ ਦੇ ਅਧਾਰ ਉੱਤੇ ਜਿੱਤਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਜਿਸ ਕਰਕੇ ਨੈਸ਼ਨਲ ਦੇ ਇਨ੍ਹਾਂ ਉਮੀਦਵਾਰਾਂ ਨੂੰ ਕਿਸਮਤ ਦੇ ਸਹਾਰੇ ਦਾਅ ਉੱਤੇ ਲਗਾ ਦਿੱਤਾ ਗਿਆ ਹੈ। ਇਹ ਉਮੀਦਵਾਰ ਆਪਣੇ ਲਿਸਟ ਨੰਬਰ ਦੇ ਸਹਾਰੇ ਕਿਸਮਤ ਦਾ ਜ਼ਿਆਦਾ ਸ਼ੁਕਰਾਨਾ ਕਰਨਗੇ ਕਿਉਂਕਿ ਪਾਰਟੀ ਵੋਟ ਕਾਫ਼ੀ ਹੁੰਦੀ ਹੈ ਜਿਸ ਕਰਕੇ ਇਹ ਪਾਰਟੀ ਵੋਟ ਦੇ ਅਧਾਰ ਉੱਤੇ ਲਿਸਟ ਐਮ. ਪੀ. ਚੁਣੇ ਜਾਂਦੇ ਹਨ। ਭਾਰਤੀ ਮੂਲ ਦੇ ਦੋ ਉਮੀਦਵਾਰਾਂ ਸ. ਕੰਵਲਜੀਤ ਸਿੰਘ ਬਖਸ਼ੀ ਨੂੰ 24ਵੇਂ ਸਥਾਨ ਉੱਤੇ ਰੱਖਿਆ ਗਿਆ ਹੈ ਕਿ ਜੋ ਕਿ ਕੁਸ਼ਮੀਤਾ ਪਰਮਜੀਤ ਕੌਰ ਪਰਮਾਰ (ਪੂਰਾ ਨਾਂਅ) ਨੂੰ 27ਵੇਂ ਨੰਬਰ ਉੱਤੇ ਰੱਖਿਆ ਗਿਆ ਹੈ। ਸ. ਕੰਵਲਜੀਤ ਸਿੰਘ ਬਖਸ਼ੀ ਨੇ 2008 ਦੇ ਵਿੱਚ ਆਪਣਾ ਸੰਸਦੀ ਸਫ਼ਰ ਸ਼ੁਰੂ ਕੀਤਾ ਸੀ ਅਤੇ ਉਸ ਵੇਲੇ ਉਨ੍ਹਾਂ ਦਾ ਲਿਸਟ ਨੰਬਰ 38 ਸੀ, ਫਿਰ 35, ਫਿਰ 32, ਫਿਰ 23 ਅਤੇ ਹੁਣ 24ਵੇਂ ਸਥਾਨ ਉੱਤੇ ਵੱਡਾ ਜੰਪ ਕਰ ਗਏ ਹਨ। 2017 ਦੀਆਂ ਚੋਣਾਂ ਵਿੱਚ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਮੈਨੁਕਾਓ ਈਸਟ ਹਲਕੇ ਤੋਂ 4813 ਵੋਟਾਂ ਪਈਆਂ ਸਨ ਜਦੋਂ ਕਿ ਲੇਬਰ ਦੀ ਉਮੀਦਵਾਰ ਜੇਨੀ ਸਾਲੀਸਾ ਨੂੰ 17402 ਵੋਟਾਂ ਪਈਆਂ ਸਨ, ਪਰ ਇਸ ਦੇ ਬਾਵਜੂਦ ਉਹ ਲਿਸਟ ਐਮ. ਪੀ. ਬਣ ਕੇ ਸੰਸਦ ਪਹੁੰਚ ਗਏ ਸਨ।
ਇਸੀ ਤਰ੍ਹਾਂ ਕੁਸ਼ਮੀਤਾ ਪਰਮਜੀਤ ਕੌਰ ਪਰਮਾਰ ਨੇ 2014 ਦੇ ਵਿਚ ਆਪਣਾ ਸੰਸਦੀ ਸਫ਼ਰ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਲਿਸਟ ਨੰਬਰ 48 ਸੀ, ਫਿਰ 34 ਅਤੇ ਹੁਣ 27ਵੇਂ ਉੱਤੇ ਪਹੁੰਚਿਆ ਹੈ। ਪਿਛਲੀ ਵਾਰ ਇਨ੍ਹਾਂ ਨੂੰ ਮਾਊਂਟ ਰੌਸਕਿਲ ਹਲਕੇ ਤੋਂ 12196 ਵੋਟਾਂ ਪਈਆਂ ਸਨ ਪਰ ਇੱਥੋਂ ਲੇਬਰ ਦੇ ਉਮੀਦਵਾਰ ਮਾਈਕਲ ਵੁੱਡ 19094 ਵੋਟਾਂ ਲੈ ਕੇ ਜਿੱਤ ਗਏ ਸਨ। ਇਸ ਦੇ ਬਾਵਜੂਦ ਵੀ ਉਹ ਸੰਸਦ ਮੈਂਬਰ ਬਣ ਗਏ ਸਨ। ਸਮੁੱਚੇ ਰੂਪ ਵਿੱਚ ਨੈਸ਼ਨਲ ਪਾਰਟੀ ਨੂੰ ਪਿਛਲੀ ਵਾਰ 44.4% ਵੋਟਾਂ ਪਈਆਂ ਸਨ ਤੇ ਲੇਬਰ ਪਾਰਟੀ ਨੂੰ 36.9% ਵੋਟਾਂ ਪਈਆਂ ਸਨ। ਇਸ ਵਾਰ ਸਮੀਕਰਣ ਲੇਬਰ ਅਤੇ ਨੈਸ਼ਨਲ ਪਾਰਟੀ ਦੇ ਕਈ ਉੱਪਰ ਅਤੇ ਕਈ ਵਾਰ ਹੇਠਾਂ ਸਰਕਦੇ ਨਜ਼ਰ ਆਉਂਦੇ ਹਨ। 19 ਸਤੰਬਰ ਨੂੰ ਆਖ਼ਰੀ ਵੋਟਾਂ ਦਾ ਦਿਨ ਹੋਵੇਗਾ ਅਤੇ ਸਥਿਤੀ ਸਪਸ਼ਟ ਹੋਵੇਗੀ।
Home Page ਨੈਸ਼ਨਲ ਪਾਰਟੀ ਵੱਲੋਂ ਪਾਰਟੀ ਲਿਸਟ ਦਰਜਾਬੰਦੀ ‘ਚ ਫੇਰ-ਬਦਲ ਸ. ਕੰਵਲਜੀਤ ਸਿੰਘ ਬਖਸ਼ੀ...