ਆਕਲੈਂਡ, 15 ਫਰਵਰੀ – ਨੌਰਥ ਆਈਸਲੈਂਡ ਦੇ ਬਹੁਤ ਸਾਰੇ ਖੇਤਰਾਂ ਵਿੱਚ ਅੱਜ ਭਾਰੀ ਮੀਂਹ ਨਾਲ ਤੂਫ਼ਾਨ ਵਾਲੇ ਹਾਲਾਤ ਰਹੇ ਹਨ। ਜਦੋਂ ਕਿ ਨੌਰਥਲੈਂਡ ਖੇਤਰ ਵਿੱਚ ਰਾਤੀ ਮੌਹਲੇਦਾਰ ਮੀਂਹ ਨਾਲ ਪ੍ਰਭਾਵਿਤ ਰਿਹਾ ਅਤੇ ਕੁੱਝ ਸਕੂਲ ਬੰਦ ਕੀਤੇ ਗਏ ਹਨ।
ਆਕਲੈਂਡ ਨੂੰ ਲੌਕਡਾਉਨ ਦੇ ਨਾਲ-ਨਾਲ ਭਾਰੀ ਬਾਰਸ਼ਾਂ ਦੀ ਮਾਰ ਝੱਲਣੀ ਪਈ ਹੈ ਅਤੇ ਵੈਸਟਰਨ ਲਾਈਨ ਰੇਲ ਸੇਵਾਵਾਂ ਜੋ ਬ੍ਰਿਟੋਮਾਰਟ ਅਤੇ ਕਿੰਗਜ਼ਲੈਂਡ ਵਿਚਾਲੇ ਚੱਲਦੀ ਹੈ ਨੂੰ ਅਗਲੇ ਨੋਟਿਸ ਤੱਕ ਰੱਦ ਕੀਤੀਆਂ ਗਿਆ।
ਮੌਸਮ ਵਿਭਾਗ ਮੁਤਾਬਿਕ ਬੇਅ ਆਫ਼ ਪੈਨਲਟੀ, ਵੈਸਟ ਆਫ਼ ਫਾਕਾਟਾਨੀ, ਕੌਰੋਮੰਡਲ, ਹਾਕਮ ਬੇਅ ਅਤੇ ਗਿਸਬੋਰਨ ਵਿੱਚ ਭਾਰੀ ਮਹੀਂ ਤੇ ਤੇਜ਼ ਤੂਫ਼ਾਨ ਆਉਣ ਦੀ ਸੰਭਾਵਨਾ ਦੀ ਭਵਿੱਖ ਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ ਹਾਕਮ ਬੇਅ ਅਤੇ ਗਿਸਬੋਰਨ ਵਿੱਚ ਭਾਰੀ ਮਹੀਂ ਦੀ ਚੇਤਾਵਨੀ ਸ਼ਾਮੀ 5.00 ਵਜੇ ਤੋਂ ਸ਼ੁਰੂ ਹੋਣ ਦੀ ਦਿੱਤੀ ਗਈ ਹੈ।
ਮੈਟ ਸਰਵਿਸਿਜ਼ ਦੇ ਮੁਤਾਬਿਕ ਆਕਲੈਂਡ ‘ਚ ਅੱਜ ਸਵੇਰੇ ਬਾਰਸ਼ ਦੇ ਬਾਅਦ ਰਾਤ ਨੂੰ ਵੀ ਤੇਜ਼ ਮਹੀਂ ਤੇ ਖ਼ਰਾਬ ਮੌਸਮ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਲਗਾਤਾਰ ਮੌਸਮ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਚੇਤਾਵਨੀ ਜਾਰੀ ਕੀਤੀਆਂ ਜਾ ਰਹਿਆਂ ਹਨ। ਪੂਰਵ ਅਨੁਮਾਨ ਦੇ ਮੁਤਾਬਿਕ ਤੇਜ਼ ਹਵਾਵਾਂ ਦਰੱਖਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਬਿਜਲੀ ਦੀਆਂ ਲਾਈਨਾਂ ਦੇ ਟੁੱਟਣ ਅਤੇ ਡਰਾਈਵਿੰਗ ਕਰਨੀ ਖ਼ਤਰਨਾਕ ਹੋ ਸਕਦੀ ਹੈ, ਖ਼ਾਸਕਰ ਉੱਚੇ ਸਥਾਨਾਂ ਵਾਲੇ ਵਾਹਨਾਂ ਅਤੇ ਮੋਟਰਸਾਈਕਲਾਂ ਲਈ।
Home Page ਨੌਰਥਲੈਂਡ, ਆਕਲੈਂਡ ਤੇ ਨੌਰਥ ਆਈਸਲੈਂਡ ‘ਚ ਭਾਰੀ ਮੀਂਹ ਨਾਲ ਮੌਸਮ ਖ਼ਰਾਬ