ਅੰਮ੍ਰਿਤਸਰ 28 ਫਰਵਰੀ – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ,ਕਲਾ ਪੀਠ ਫਿਰੋਜ਼ਪੁਰ ਤੇ ਹਰਮੀਤ ਵਿਦਿਆਰਥੀ ਵੱਲੋਂ ਡਾ. ਕਿਰਪਾਲ ਕੌਰ ਜ਼ੀਰਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ, ਕੇਂਦਰੀ ਪੰਜਾਬੀ ਲੇਖਕ ਸਭਾ( ਰਜਿਸਟਰਡ) ਦੇ ਸਾਬਕਾ ਜਨਰਲ ਸਕੱਤਰ ਹਰਮੀਤ ਵਿਦਿਆਰਥੀ, ਕਲਾ ਪੀਠ ਫਿਰੋਜ਼ਪੁਰ ਦੇ ਪ੍ਰਧਾਨ ਪ੍ਰੋਫ਼ੈਸਰ ਜਸਪਾਲ ਸਿੰਘ ਘਈ ਤੇ ਜਨਰਲ ਸਕੱਤਰ ਅਨਿਲ ਆਦਮ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਤੇ ਅਗਾਂਹ ਵਧੂ ਖਿਆਲਾਂ ਦੇ ਮਾਲਕ ਸਨ।ਉਹ ਪੇਸ਼ੇ ਵਜੋਂ ਉਹ ਹੋਮਿਉਪੈਥਿਕ ਡਾਕਟਰ ਸਨ । ਉਹ ਸਮਾਜ ਸੁਧਾਰਕ ਤੇ ਚੰਗੇ ਲੇਖਕ ਸਨ । ਉਹ ਪਰਕਸ ਦੇ ਬਾਨੀ ਮੈਂਬਰ ਸਨ। ਉਨ੍ਹਾਂ 7 ਨਾਵਲ ਦੀਪ ਬਲਦਾ ਰਿਹਾ, ਮੈਂ ਤੋਂ ਮੈਂ ਤੱਕ, ਬਾਹਰਲੀ ਕੁੜੀ, ਮਾਤਾ ਸੁਲੱਖਣੀ, ਧਰਤੀ ਦੀ ਧੀ-ਮਾਤਾ ਗੁਜ਼ਰੀ, ਮਾਤਾ ਗੰਗਾ, ਸਮਰਪਣ- ਮਾਤਾ ਸਾਹਿਬ ਦੇਵਾ, ਤਿੰਨ ਕਾਵਿ-ਸੰਗ੍ਰਹਿ ਮਮਤਾ, ਕਦੋਂ ਸਵੇਰਾ ਹੋਇ,ਕੁਸਮ ਕਲੀ ਤੇ ਦੋ ਕਾਵਿ-ਨਾਟਕ ਨਦੀ ਤੇ ਨਾਰੀ , ਮਾਨਵਤਾ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਤੇ ਸਮਾਜਿਕ ਖੇਤਰ ਵਿਚ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
Home Page ਪਰਕਸ ਤੇ ਹੋਰ ਜਥੇਬੰਦੀਆਂ ਵੱਲੋਂ ਡਾ. ਕਿਰਪਾਲ ਕੌਰ ਜ਼ੀਰਾ ਦੇ ਅਕਾਲ ਚਲਾਣੇ...