ਪਾਪਾਟੋਏਟੋਏ, 9 ਅਕਤੂਬਰ – ਇੱਥੇ 3 ਅਕਤੂਬਰ ਦਿਨ ਸ਼ਨੀਵਾਰ ਨੂੰ ਵੋਮੈਨ ਕੇਅਰ ਟਰੱਸਟ ਦੀ ਬਿਲਡਿੰਗ ਵਿੱਚ ‘ਮਾਈਗ੍ਰੈਂਟ ਯੂਨਾਈਟਿਡ ਕੌਂਸਲ’ ਨਾਂਅ ਦੀ ਸੰਸਥਾ ਦਾ ਉਦਘਾਟਨ ਕੀਤਾ ਗਿਆ। ਮਾਈਗ੍ਰੈਂਟ ਯੂਨਾਈਟਿਡ ਕੌਂਸਲ ਦੇ ਬੈਨਰ ਦੇ ਉਦਘਾਟਨ ਦੀ ਰਸਮ ਆਨਰੇਰੀ ਭਾਰਤੀ ਕੌਂਸਲੇਟ ਸ੍ਰੀ ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਨੇ ਨਿਭਾਈ। ਉਨ੍ਹਾਂ ਦੇ ਨਾਲ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਮਾਈਕਲ ਵੁੱਡ, ਸਾਂਸਦ ਡਾ. ਪਰਮਜੀਤ ਪਰਮਾਰ, ਸ੍ਰੀ ਅਸ਼ਰਫ਼ ਚੌਧਰੀ (ਸਾਬਕਾ ਸਾਂਸਦ), ਮੈਟ ਰੌਬਸਨ (ਸਾਬਕਾ ਮੰਤਰੀ) ਆਦਿ ਪਤਵੰਤੇ ਸਜਣ ਹਾਜ਼ਰ ਸਨ। ਇਸ ਮੌਕੇ ਨਿਊਜ਼ੀਲੈਂਡ ਦੀਆਂ 20 ਤੋਂ ਜ਼ਿਆਦਾ ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਮਾਈਗ੍ਰੈਂਟ ਯੂਨਾਈਟਿਡ ਕੌਂਸਲ ਦੇ ਅਹੁਦੇਦਾਰਾਂ ‘ਚ ਸ੍ਰੀ ਜੀਤ ਸਚਦੇਵ (ਪ੍ਰਧਾਨ), ਉੱਤਮ ਚੰਦ ਸ਼ਰਮਾ (ਜਨਰਲ ਸਕੱਤਰ), ਅਮਨਪ੍ਰੀਤ ਸਿੰਘ (ਖ਼ਜ਼ਾਨਚੀ) ਦੇ ਨਾਲ ਜਸਪ੍ਰੀਤ ਸਿੰਘ ਕੰਧਾਰੀ, ਰਾਜੀਵ ਬਾਜਵਾ, ਸ. ਦਲਜੀਤ ਸਿੰਘ, ਨਵਤੇਜ ਰੰਧਾਵਾ, ਦਲਵੀਰ ਸਿੰਘ ਲਸਾੜਾ, ਗੁਰਵਿੰਦਰ ਔਲਖ ਵੀ ਸ਼ਾਮਿਲ ਹਨ।
ਮਾਈਗ੍ਰੈਂਟ ਯੂਨਾਈਟਿਡ ਕੌਂਸਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੀ ਸਥਾਪਨਾ ਸਟੂਡੈਂਟ, ਵਰਕ ਵੀਜ਼ਾ ਵਾਲਿਆਂ ਅਤੇ ਕਾਰੋਬਾਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਦੇ ਹੱਲ ਕਰਨ ਕੀਤੀ ਗਈ ਹੈ। ਉਨ੍ਹਾਂ ਕਿਹਾ ਭਾਵੇਂ ਹੋਰ ਸੰਸਥਾਵਾਂ ਵੀ ਆਪਣੇ-ਆਪਣੇ ਪੱਧਰ ਉੱਤੇ ਵਧੀਆਂ ਕੰਮ ਕਰ ਰਹੀਆਂ ਹਨ ਪਰ ਸਾਡਾ ਮਕਸਦ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਜੋ ਲੋੜੀਂਦੇ ਪਰਵਾਸੀਆਂ ਦੀ ਮਦਦ ਕੀਤੀ ਜਾ ਸਕੇ।
Home Page ਪਰਵਾਸੀਆਂ ਦੀ ਮਦਦ ਲਈ ‘ਮਾਈਗ੍ਰੈਂਟ ਯੂਨਾਈਟਿਡ ਕੌਂਸਲ’ ਦੀ ਸਥਾਪਨਾ