ਇਸਲਾਮਾਬਾਦ – ਲੰਡਨ ਵਿਖੇ 27 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਲਈ ਪਾਕਿਸਤਾਨ ਹਾਕੀ ਮਹਾਂਸੰਘ ਨੇ ਆਪਣੀ 18 ਮੈਂਬਰੀ ਹਾਕੀ ਟੀਮ ਦਾ ਐਲਾਨ ਕੀਤਾ ਹੈ। ਪਕਿਸਤਾਨ ਦੀ ਹਾਕੀ ਟੀਮ ਦੀ ਚੋਣ ਇਕ ਮਹੀਨਾ ਚੱਲੇ ਟ੍ਰੇਨਿੰਗ ਕੈਂਪ ਤੋਂ ਬਾਅਦ ਕੀਤੀ ਹੈ। ਟੀਮ ਦੀ ਕਪਤਾਨੀ ਫੁਲਬੈਕ ਸੋਹੇਲ ਅੱਬਾਸ ਕਰ ਰਿਹਾ ਹੈ। ਪਾਕਿਸਤਾਨ ਟੀਮ ਨੂੰ ਗਰੁਪ ‘ਏ’ ਵਿੱਚ ਥਾਂ ਮਿਲੀ ਹੈ ਜਿਸ ਵਿੱਚ ਆਸਟਰੇਲੀਆ, ਮੇਜ਼ਬਾਨ ਇੰਗਲੈਂਡ, ਸਪੇਨ, ਆਰਜਨਟਾਈਨਾ ਅਤੇ ਦੱਖਣੀ ਅਫ਼ਰੀਕਾ ਹੈ। ਪਾਕਿਸਤਾਨ ਦੀ ਹਾਕੀ ਟੀਮ :-
ਗੋਲਕੀਪਰ – ਇਮਰਾਨ ਸ਼ਾਹ, ਇਮਰਾਨ ਬੱਟ
ਫੁਲਬੈਕ – ਸੋਹੇਲ ਅੱਬਾਸ (ਕਪਤਾਨ), ਮੁਹੰਮਦ ਇਰਫਾਨ, ਸਈਦ ਕਾਸ਼ਿਫ ਸ਼ਾਹ, ਮੁਹੰਮਦ ਇਮਰਾਨ
ਹਾਫਬੈਕ – ਮੁਹੰਮਦ ਰਿਜ਼ਵਾਨ ਜੂਨੀਅਰ, ਫਰੀਦ ਅਹਿਮਦ, ਰਾਸ਼ਿਦ ਮਹਿਮੂਦ, ਮੁਹੰਮਦ ਤੌਸਿਕ, ਵਸੀਮ ਅਹਿਮਦ
ਫਾਰਵੱਡ – ਮੁਹੰਮਦ ਵਕਾਸ (ਵਾਈਸ-ਕਪਤਾਨ), ਸ਼ਾਫਕਤ ਰਸੂਲ, ਅਬਦੁਲ ਹਸੀਮ ਖਾਨ, ਸ਼ਕੀਲ ਅੱਬਾਸੀ, ਰੇਹਾਨ ਬੱਟ, ਮੁਹੰਮਦ ਰਿਜ਼ਵਾਨ ਸੀਨੀਅਰ ਤੇ ਮੁਹੰਮਦ ਉਮਰ ਭੁੱਟਾ
Sports ਪਾਕਿਸਤਾਨ ਨੇ ਉਲੰਪਿਕ ਲਈ ਹਾਕੀ ਟੀਮ ਐਲਾਨੀ