ਕਾਰਡਿਫ, 12 ਜੂਨ – ਇੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਆਪਣੇ ਵਰਗੇ ‘ਬੀ’ ਦੇ ਅਹਿਮ ਤੇ ਆਖ਼ਰੀ ਮੈਚ ‘ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਚੈਂਪੀਅਨ ਟਰਾਫ਼ੀ ਵਿੱਚ ਪਾਕਿਸਤਾਨ ਚੌਥੀ ਵਾਰ ਸੈਮੀ ਫਾਈਨਲ ਵਿੱਚ ਪੁੱਜਾ ਹੈ। ਦੋਵਾਂ ਟੀਮ ਵਿੱਚ ਇਹ ਮੁਕਾਬਲਾ ਕੁਆਟਰ ਫਾਈਨਲ ਵਾਂਗ ਸੀ।
ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 89.2 ਓਵਰਾਂ ਵਿੱਚ 10 ਵਿਕਟਾਂ ਉੱਤੇ 236 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੇ 73 ਅਤੇ ਕਪਤਾਨ ਏਂਜਲੋ ਮੈਥਿਊਜ਼ ਨੇ 39, ਕੇਸ਼ਲ ਮੈਂਡਿਸ ਨੇ 27, ਅਸੇਲਾ ਗੁਣਰਤਨੇ ਨੇ 27 ਅਤੇ ਸੁਰੰਗਾ ਲਖਮਲ ਨੇ 26 ਦੌੜਾਂ ਬਣਾਈਆਂ। ਗੌਰਤਲਬ ਹੈ ਕਿ ਸ੍ਰੀਲੰਕਾ ਨੇ 6 ਦੌੜਾਂ ਅੰਦਰ 4 ਵਿਕਟਾਂ ਗੁਆ ਦਿੱਤੀਆਂ। ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਨੇ 3, ਜੁਨੈਦ ਖਾਨ ਨੇ 3, ਮੁੰਹਮਦ ਆਮਿਰ ਤੇ ਫਹੀਮ ਅਸ਼ਰਫ਼ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ੍ਰੀਲੰਕਾ ਵੱਲੋਂ 236 ਦੌੜਾਂ ਦੇ ਟੀਚੇ ਨੂੰ ਪਾਕਿਸਤਾਨ ਨੇ 44.5 ਓਵਰਾਂ ਵਿੱਚ 7 ਵਿਕਟਾਂ ਪਿੱਛੇ 237 ਦੌੜਾਂ ਬਣਾ ਕੇ ਹਾਸਲ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਸੈਮੀ ਫਾਈਨਲ ਵਿੱਚ ਪੁੱਜ ਗਈ ਹੈ। ਪਾਕਿਸਤਾਨ ਦੀ ਜਿੱਤ ਵਿੱਚ ਕਪਤਾਨ ਸਰਫ਼ਰਾਜ਼ ਅਹਿਮਦ 61 ਦੌੜਾਂ, ਫ਼ਖਰ ਜਮਨ ਨੇ 50, ਅਜ਼ਹਰ ਅਲੀ ਨੇ 34 ਅਤੇ ਮੁਹੰਮਦ ਅਮਿਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਦੇ ਗੇਂਦਬਾਜ਼ ਨੁਬਾਨ ਪ੍ਰਦੀਪ ਨੇ 3, ਨਾਥਨ ਮਲਿੰਗਾ, ਸੁਰੰਗਾ ਲਕਮਨ ਤੇ ਥਿਸਾਰਾ ਪਰੇਰਾ ਨੇ 1-1 ਵਿਕਟ ਲਿਆ। ਕਪਤਾਨ ਸਰਫ਼ਰਾਜ਼ ਅਹਿਮਦ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।
Cricket ਪਾਕਿਸਤਾਨ ਵੀ ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਕੇ ਸੈਮੀ ਫਾਈਨਲ ‘ਚ...