ਸ. ਮਨਜੀਤ ਸਿੰਘ ਗਰੇਵਾਲ ਦਾ ਦੇਹਾਂਤ

ਪਾਪਾਟੋਏਟੋਏ, 29 ਅਪ੍ਰੈਲ – ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖ਼ਬਰ ਹੈ ਕਿ ਸ. ਮਨਜੀਤ ਸਿੰਘ ਗਰੇਵਾਲ ਦਾ 28 ਅਪ੍ਰੈਲ ਦਿਨ ਬੁੱਧਵਾਰ ਦੀ ਰਾਤ ਨੂੰ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ 107 ਕਿੰਪਟਨ ਰੋਡ, ਪਾਪਾਟੋਏਟੋਏ ਵਿਖੇ ਰਹਿੰਦੇ ਸਨ। ਪੰਜਾਬ ਤੋਂ ਉਨ੍ਹਾਂ ਦਾ ਪਿਛੋਕੜ ਦੁਆਬੇ ਦੇ ਪਿੰਡ ਅਰਜਨਵਾਲ ਨਾਲ ਸੀ। ਸ. ਮਨਜੀਤ ਸਿੰਘ ਗਰੇਵਾਲ 2000 ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ।
ਸ. ਮਨਜੀਤ ਸਿੰਘ ਗਰੇਵਾਲ ਦਾ ਅੰਤਿਮ ਸੰਸਕਾਰ 1 ਮਈ ਦਿਨ ਸ਼ਨੀਵਾਰ ਨੂੰ ਮੈਨੂਕਾਓ ਮੈਮੋਰੀਅਲ ਗਾਰਡਨ ਵਿਖੇ ਦੁਪਹਿਰੇ 1.00 ਵਜੇ ਕੀਤਾ ਜਾਏਗਾ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਲਈ ਤੁਸੀਂ ਮਨਜੀਤ ਸਿੰਘ ਨਾਲ ਫ਼ੋਨ ਨੰਬਰ 027 581 2021 ਅਤੇ ਆਕਾਸ਼ਦੀਪ ਸਿੰਘ ਨਾਲ 021 041 8879 ਉੱਤੇ ਸੰਪਰਕ ਕਰਕੇ ਕਰ ਸਕਦੇ ਹੋ।