ਪਾਪਾਟੋਏਟੋਏ ਵਿਖੇ ਸਪਾਰਕਲਸ ਜਵੈਲਰਜ਼ ਦੇ ਸ਼ੋਅਰੂਮ ‘ਤੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ

ਪਾਪਾਟੋਏਟੋਏ, 20 ਅਕਤੂਬਰ – ਅੱਜਕੱਲ੍ਹ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਕਿਸੇ ਵੇਲੇ ਵੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ ਤੇ ਉਨ੍ਹਾਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਲੱਗਦਾ ਹੈ। ਹੁਣ ਕੋਈ ਵੀ ਬਿਜ਼ਨਸ ਸੁਰੱਖਿਅਤ ਨਹੀਂ ਲੱਗ ਰਿਹਾ ਹੈ।
ਪਾਪਾਟੋਏਟੋਏ ਜਿਸ ਨੂੰ ਭਾਰਤੀ ਸਮਾਨ ਦਾ ਮੁੱਖ ਗੜ੍ਹ ਮੰਨਿਆ ਜਾਂਦਾ ਹੈ ਉਸ ਦੀ ਗ੍ਰੇਟ ਸਾਊਥ ਰੋਡ ‘ਤੇ ਸਥਿਤ ਭਾਰਤੀ ਜਵੈਲਰੀ ਸ਼ਾਪ ਸਪਾਰਕਲਸ ਜਵੈਲਰਜ਼ ‘ਤੇ ਲਗਭਗ ਸ਼ਾਮੀ 5.20 ਵਜੇ 5-6 ਲੁਟੇਰੇ ਇੱਕ ਕਾਰ ਵਿੱਚ ਆਏ ਅਤੇ ਸ਼ਾਪ ਦਾ ਮੇਨ ਦਰਵਾਜ਼ਾ ਭੰਨ ਕੇ ਅੰਦਰ ਵੜੇ ਅਤੇ ਕਾਊਂਟਰਾਂ ਦੇ ਸ਼ੀਸ਼ੇ ਭੰਨ ਕੇ ਸੋਨੇ ਦਾ ਸਮਾਨ ਲੁੱਟ ਕੇ ਭੱਜ ਗਏ।
ਸਪਾਰਕਲਸ ਜਵੈਲਰਜ਼ ਦੇ ਮਾਲਕ ਗੁਰਮੀਤ ਸਿੰਘ ਹੈਪੀ ਹੋਰਾਂ ਨੇ ਦੱਸਿਆਂ ਕਿ ਲੁਟੇਰੇ ਸੋਨੇ ਦਾ ਸਮਾਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਪਰ ਲੁਟੇਰਿਆਂ ਨੂੰ ਪੁਲਿਸ ਦਾ ਡਰ ਨਹੀਂ ਜਾਪਦਾ ਹੈ ਤਾਂ ਹੀ ਤਾਂ ਲੁਟੇਰੇ ਸ਼ਰੇਆਮ ਬਜ਼ਾਰਾਂ, ਡੇਅਰੀਆਂ, ਮਾਲਾਂ ਆਦਿ ਵਿੱਚ ਲਗਭਗ ਹਰ ਬਿਜ਼ਨਸ ਨੂੰ ਨਿਸ਼ਾਨਾ ਬਣਾ ਰਹੇ ਹਨ।