ਬਾਸੇਲ, 26 ਅਗਸਤ – ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੱਧੂ ਨੇ ਇਤਿਹਾਸ ਸਿਰਜ ਦਿੱਤਾ। ਉਨ੍ਹਾਂ ਨੇ ਬੀਡਬਲਿਊਐਫ ਵਰਲਡ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਸ ਦੇ ਫਾਈਨਲ ਮੁਕਾਬਲੇ ‘ਚ ਜਾਪਾਨੀ ਖਿਡਾਰੀ ਨੋਜੋਮੀ ਓਕੁਹਾਰਾ ਨੂੰ ਇਕਤਰਫਾ ਮਾਤ ਦਿੰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ। ਉਹ ਇਸ ਟੂਰਨਮੈਂਟ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈਅ ਹੈ।
ਸਵਿਟਜਰਲੈਂਡ ਦੇ ਬਾਸੇਲ ਵਿੱਚ 38 ਮਿੰਟ ਤੱਕ ਚੱਲੇ ਖ਼ਿਤਾਬੀ ਮੁਕਾਬਲੇ ਵਿੱਚ ਵਰਲਡ ਨੰਬਰ ੫ ਸਿੱਧੂ ਨੇ 21-7 ਅਤੇ 21-7 ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਸ ਨੇ ਇਸ ਟੂਰਨਮੈਂਟ ਵਿੱਚ 2017 ਵਿੱਚ ਓਕੁਹਾਰਾ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਇਹ ਪੀਵੀ ਸਿੱਧੂ ਦਾ ਵਰਲਡ ਚੈਂਪੀਅਨਸ਼ਿਪ ਵਿੱਚ ਪਹਿਲਾ ਸੋਨ ਤਗਮਾ ਹੈ, ਜਦੋਂ ਕਿ ਕੁਲ 5ਵਾਂ ਤਗਮਾ ਹੈ। ਦੱਸਦੇਈਏ ਕਿ ਉਲਿੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਇਹ ਸ਼ਟਲਰ ਇਸ ਤੋਂ ਪਹਿਲਾਂ 2017 ਅਤੇ 2018 ਵਿੱਚ ਚਾਂਦੀ ਅਤੇ 2013 ਅਤੇ 2014 ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ।
Home Page ਪੀਵੀ ਸਿੱਧੂ ਵਰਲਡ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ...