ਮੁੰਬਈ – 25 ਜੂਨ ਦਿਨ ਵੀਰਵਾਰ ਨੂੰ ਰਿਜ਼ਰਵ ਬੈਂਕ ਨੇ 500 ਤੇ 1000 ਰੁਪਏ ਸਮੇਤ ਵੱਖ ਵੱਖ ਮੁੱਲ ਦੇ 2005 ਤੋਂ ਪਹਿਲਾਂ ਦੇ ਕਰੰਸੀ ਨੋਟਾਂ ਦੇ ਤਬਾਦਲੇ ਦੀ ਸਮੇਂ ਸੀਮਾ ਛੇ ਮਹੀਨੇ ਲਈ ਵਧਾ ਕੇ 31 ਦਸੰਬਰ, 2015 ਕਰ ਦਿੱਤੀ ਹੈ। ਪਹਿਲਾਂ ਇਹ ਮਿਆਦ 30 ਜੂਨ ਨੂੰ ਪੂਰੀ ਹੋ ਰਹੀ ਸੀ। ਆਰਬੀਆਈ ਨੇ ਪਿਛਲੀ ਵਾਰ ਦਸੰਬਰ 2014 ਵਿੱਚ ਜਨਤਾ ਲਈ ਇਹ ਕਰੰਸੀ ਨੋਟ ਬਦਲਣ ਦੀ ਸਮੇਂ ਸੀਮਾ 30 ਜੂਨ ਤੱਕ ਦਾ ਐਲਾਨ ਕੀਤਾ ਸੀ।
Indian News ਪੁਰਾਣੇ ਨੋਟ ਬਦਲਣ ਦੀ ਮਿਆਦ ਵਧੀ