ਪੁਲਿਟੀਕਲ ਪੋਲ: ਲੇਬਰ ਮੁੜ ਹੇਠਾਂ, ਨੈਸ਼ਨਲ ਅੱਪ ਪਰ ਐਕਟ ਦੇ ਡੇਵਿਡ ਸੀਮੌਰ ਨੇ ਜੂਡਿਥ ਕੌਲਿਨਜ਼ ‘ਤੇ ਬੜ੍ਹਤ ਬਣਾਈ

ਆਕਲੈਂਡ, 16 ਅਗਸਤ – ਇੱਕ ਨਵੇਂ ਯੂਐਮਆਰ ਪੋਲ ਨੇ ਦਿਖਾਇਆ ਹੈ ਕਿ ਲੇਬਰ ਨੇ ਇੱਕ ਹੋਰ ਝੱਟਕਾ ਲੱਗਾ ਹੈ, ਜੋ ਕਿ ਜੁਲਾਈ ਵਿੱਚ 48% ਤੋਂ ਡਿਗ ਕੇ ਇਸ ਮਹੀਨੇ 43% ‘ਤੇ ਪਹੁੰਚ ਗਈ ਹੈ, ਜਦੋਂ ਕਿ ਨਿਊਜ਼ੀਲੈਂਡ ਫ਼ਸਟ ਨੇ 4.4% ਦੀ ਯੋਗਤਾ ਨਾਲ ਵਾਪਸੀ ਕੀਤੀ ਹੈ।
ਯੂਐਮਆਰ ਦੇ ਕਾਰਪੋਰੇਟ ਕਲਾਇੰਟਸ ਦੇ ਲਈ ਨਿਊਜ਼ੀਲੈਂਡ ਇਨਸਾਈਟ ਪੋਲ ਵਿੱਚ ਲੇਬਰ 43 (5 ਅੰਕ ਹੇਠਾਂ) ਅਤੇ ਨੈਸ਼ਨਲ 28% ‘ਤੇ ਹੈ, ਨੈਸ਼ਨਲ ਪਿਛਲੇ ਮਹੀਨੇ ਤੋਂ 4 ਅੰਕ ਉੱਪਰ ਹੈ। ਯੂਐਮਆਰ ਲੇਬਰ ਪਾਰਟੀ ਲਈ ਵੱਖਰੀ ਪੋਲਿੰਗ ਵੀ ਕਰਦੀ ਹੈ ਅਤੇ ਉਸ ਪੋਲ ਦੇ ਨਤੀਜਿਆਂ ਬਾਰੇ ਪਤਾ ਨਹੀਂ ਹੈ।
ਇਨਸਾਈਟ ਪੋਲ ਵਿੱਚ ਐਕਟ ਪਾਰਟੀ 2 ਹੋਰ ਅੰਕਾਂ ਦੇ ਵਾਧੇ ਨਾਲ 13% ਤੱਕ ਪਹੁੰਚ ਗਈ ਹੈ, ਜੋ ਯੂਐਮਆਰ ਪੋਲ ਵਿੱਚ ਐਕਟ ਪਾਰਟੀ ਦਾ ਉੱਚਤਮ ਪੱਧਰ ਹੈ। ਗ੍ਰੀਨ ਪਾਰਟੀ 7% (1 ਅੰਕ ਹੇਠਾਂ) ਅਤੇ ਮਾਓਰੀ ਪਾਰਟੀ 1.7% ਰਹੀ।
ਆਪਣੀ ਪਾਰਟੀ ਦੀ ਕਾਨਫ਼ਰੰਸ ਵਿੱਚ ਵਿੰਸਟਨ ਪੀਟਰਜ਼ ਦੇ ਮੁੜ ਉੱਭਰਨ ਤੋਂ ਬਾਅਦ ਪਿਛਲੇ ਮਹੀਨੇ ਇਸੇ ਪੋਲ ਵਿੱਚ 5% ਪ੍ਰਾਪਤ ਕਰਨ ਤੋਂ ਬਾਅਦ ਨਿਊਜ਼ੀਲੈਂਡ ਫ਼ਸਟ 4.4% ਉੱਤੇ ਰਹੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਪਸੰਦੀਦਾ ਪ੍ਰਧਾਨ ਮੰਤਰੀ 5 ਪੰਜ ਅੰਕਾਂ ਦੀ ਗਿਰਾਵਟ ਨਾਲ 50% ਰਹਿ ਗਈ ਹੈ, ਜੋ ਪਿਛਲੇ ਮਾਰਚ ਵਿੱਚ ਕੋਵਿਡ -19 ਦੇ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਇਹ ਸਭ ਤੋਂ ਘੱਟ ਹੈ। ਇਹ ਉਸ ਦੀ ਪ੍ਰੀ-ਕੋਵਿਡ ਪੱਧਰ ਦੀ ਪ੍ਰਸਿੱਧੀ ਦੇ ਨੇੜੇ ਸੀ, ਪਰ ਉਹ ਹਾਲੇ ਵੀ ਨੈਸ਼ਨਲ ਪਾਰਟੀ ਦੀ ਨੇਤਾ ਜੂਡਿਥ ਕੌਲਿਨਜ਼ ਤੋਂ 11% ਅੱਗੇ ਹੈ।
ਜਦੋਂ ਕਿ ਨੈਸ਼ਨਲ ਨੇ ਲੇਬਰ ਦੀ ਗਿਰਾਵਟ ਤੋਂ ਜ਼ਮੀਨ ਪ੍ਰਾਪਤ ਕੀਤੀ ਹੈ, ਪਰ ਇਹ ਹਾਲੇ ਵੀ 30% ਤੋਂ ਹੇਠਾਂ ਹੈ ਅਤੇ ਐਕਟ ਦੇ ਨੇਤਾ ਡੇਵਿਡ ਸੀਮੌਰ ਨੇ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਕੌਲਿਨਜ਼ ਉੱਤੇ ਆਪਣੀ ਲੀਡ ਵਧਾ ਦਿੱਤੀ ਹੈ। ਉਹ ਪਿਛਲੇ ਮਹੀਨੇ 12% ਤੋਂ ਵੱਧ ਕੇ 14% ‘ਤੇ ਪਹੁੰਚ ਗਏ ਹਨ। ਪੋਲ ਵਿੱਚ ਕੌਲਿਨਜ਼ ਦੇ ਸਭ ਤੋਂ ਨੇੜਲੇ ਨੈਸ਼ਨਲ ਪਾਰਟੀ ਦੇ ਦਾਅਵੇਦਾਰ ਕ੍ਰਿਸਟੋਫਰ ਲਕਸਨ ਸਨ ਜਿਨ੍ਹਾਂ ਨੇ 2.1% ਤੋਂ ਥੋੜ੍ਹਾ ਵੱਧ ਗਿਰਾਵਟ ਦਰਜ ਕੀਤੀ।