ਆਕਲੈਂਡ, 14 ਸਤੰਬਰ – ਬੀਤੇ ਕੱਲ੍ਹ ਮੁਰਵਾਈ ਬੀਚ ‘ਤੇ ਦਰਦਨਾਕ ਹਾਦਸੇ ਵਾਪਰਿਆ ਜਿਸ ਵਿੱਚ 4 ਨੌਜਵਾਨ ਬੰਦਿਆਂ ਦੀ ਮੌਤ ਹੋ ਗਈ ਹੈ। ਵਾਈਟਾਮਾਟਾ ਪੁਲਿਸ ਨੂੰ ਇਸ ਮਾਮਲੇ ਵਿੱਚ ਅਜਿਹੇ ਚਸ਼ਮਦੀਦ ਦੀ ਤਲਾਸ਼ ਹੈ ਜਿਸ ਨੇ ਇਹ ਹਾਦਸਾ ਵਾਪਰਦਾ ਹੋਇਆ ਵੇਖਿਆ ਹੋਵੇ ਤਾਂ ਜੋ ਪੁਲਿਸ ਨੂੰ ਇਸ ਹਾਦਸੇ ਦੀ ਸਹੀ ਜਾਣਕਾਰੀ ਮਿਲ ਸੱਕੇ।
ਪੁਲਿਸ ਵੱਲੋਂ ਮ੍ਰਿਤਕਾਂ ਦੇ ਨਾਮ, ਉਮਰ ਅਤੇ ਨੈਸ਼ਨੈਲਟੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ 32 ਸਾਲਾ ਦਿਲਪ੍ਰੀਤ ਸਿੰਘ (ਨਿਊਜ਼ੀਲੈਂਡ ਦਾ ਰੈਜ਼ੀਡੈਂਟ ਤੇ ਭਾਰਤ ਦਾ ਜਨਮ ਸੀ), 31 ਸਾਲਾ ਈਮਾਦ ਡੀਆਈਬੀ (ਲੈਬਲਾਨੀ ਨੈਸ਼ਨਲ ਤੇ ਵਰਕ ਵੀਜ਼ੇ ਉੱਤੇ ਸੀ), 29 ਸਾਲਾ ਸਾਈਦ ਹਰੀਸ਼ ਜਾਫ਼ਰੀ (ਨਿਊਜ਼ੀਲੈਂਡ ਦਾ ਰੈਜ਼ੀਡੈਂਟ ਤੇ ਪਾਕਿਸਤਾਨ ਦਾ ਜਨਮ ਸੀ) ਅਤੇ 27 ਸਾਲਾ ਪੁਲਕਿਤ ਮਲਹੋਤਰਾ ਥੋੜੇ ਦਿਨ ਪਹਿਲਾਂ ਹੀ ਭਾਰਤ ਤੋਂ ਵਿਜ਼ਟਰ ਆਇਆ ਸੀ)।
ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਚਾਰੋ ਜਣੇ ਮਿਸਟਬੁਸ਼ੀ ਪਜੈਰੋ (4×4) ਵਿੱਚ ਮਰਵਾਈ ਬੀਚ ‘ਤੇ ਸ਼ਾਮ ਨੂੰ 4.00 ਤੋਂ 5.00 ਵਜੇ ਦੇ ਵਿੱਚ ਗੱਡੀ ਚਲਾ ਰਹੇ ਸਨ। ਪੁਲਿਸ ਮੁਤਾਬਿਕ ਹੋ ਸਕਦਾ ਗੱਡੀ ਕਿਸੇ ਓਬਜੈਕਟ ਵਿੱਚ ਵਜੀ ਹੋਵੇ (ਜੋ ਹਾਲੇ ਕਲੀਅਰ ਨਹੀਂ ਹੈ) ਅਤੇ ਗੱਡੀ ਪਲਟੀਆਂ ਖਾਂਦੀ ਹੋਈ ਇਹ ਹਾਦਸੇ ਦਾ ਸ਼ਿਕਾਰ ਹੋ ਗਈ। ਚਾਰੇ ਜਣੇ ਪਾਣੀ ਵਿੱਚ ਜਾ ਡਿੱਗੇ। ਗੱਡੀ ਨੂੰ ਟਰੈਕਟਰ ਰਾਹੀ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ। ਪੁਲਿਸ ਮੁਤਾਬਿਕ ਬਾਕੀ ਪੁਰੀ ਜਾਣਕਾਰੀ ਗੱਡੀ ਦੀ ਪ੍ਰੀਖਣ ਤੋਂ ਬਾਅਦ ਪਤਾ ਲੱਗੇਗੀ।
ਗੌਰਤਲਬ ਹੈ ਕਿ 2004 ਵਿੱਚ ਵੀ ਇਕ ਇਸੇ ਬੀਚ ਉੱਤੇ ਫੌਰਵੀਲ ਡਰਾਈਵ ਕਾਰ ਪਲਟੀਆਂ ਖਾਂਦੇ ਹੋਏ ਹਾਦਸੇ ਦਾ ਸ਼ਿਕਾਰ ਹੋਈ ਸੀ ਜਿਸ ਵਿੱਚ ਨੌਰਥ ਸ਼ੌਅਰ ਰਹਿੰਦੇ ਕੋਰੀਆਈ ਪਰਿਵਾਰ ਦੇ ਦੋ ਲੋਕਾਂ ਮਾਰੇ ਗਏ ਸਨ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ। (ਫ਼ੌਟੂਆਂ ਐੱਨ ਜੈੱਡ ਹੈਰਲਡ ‘ਧੰਨਵਾਦ ਸਹਿਤ’)
NZ News ਪੁਲਿਸ ਵੱਲੋਂ ਮੁਰਵਾਈ ਬੀਚ ਦੇ ਚਾਰੋ ਮ੍ਰਿਤਕਾਂ ਦੇ ਨਾਂਅ ਜ਼ਾਹਿਰ