ਆਕਲੈਂਡ 14 ਮਈ – ਬੀਤੇ ਕੱਲ੍ਹ ਸਵੇਰੇ ਪੁਲਿਸ ਨੂੰ ਸੂਚਨਾ ਮਿਲਣ ‘ਤੇ ਮਿਸ਼ਨ ਬੇਅ ਬੀਚ ਕੰਢੇ ਮਿਲੀ ਲਾਸ਼ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਲਾਸ਼ 21 ਸਾਲਾ ਭਾਰਤੀ ਵਿਦਿਆਰਥੀ ਮਨਜੀਤ ਸਿੰਘ ਦੀ ਹੈ ਜੋ ਭਾਰਤੀ ਮੂਲ ਦਾ ਹੈ ਤੇ ਵਿਦਿਆਰਥੀ ਵੀਜ਼ੇ ‘ਤੇ ਆਕਲੈਂਡ ਵਿਖੇ ਰਹਿ ਰਿਹਾ ਸੀ।
ਪੁਲਿਸ ਭਾਲ ਵਿੱਚ ਲੱਗੀ ਹੈ ਕਿ ਮਨਜੀਤ ਸਿੰਘ ਪਾਣੀ ਵਿੱਚ ਕਿੱਦਾਂ ਆਇਆ, ਹੁਣ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼, ਬੈਂਕ ਅਤੇ ਮੋਬਾਈਲ ਫ਼ੋਨ ਦੇ ਰਿਕਾਰਡ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਉਸ ਨਾਲ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਦੀ ਸਵੇਰੇ ਸਿਟੀ ਵਿੱਚ ਕੋਣ-ਕੋਣ ਸੀ। ਪੁਲਿਸ ਵੱਲੋਂ ਹਾਲੇ ਤੱਕ ਦੀ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਨਜੀਤ ਨੂੰ ਰਾਤ 1 ਵਜੇ ਦੇ ਬਾਅਦ ਬ੍ਰਿਟੋਮਾਰਟ ਮੈਕਡੋਨਲਡ ਵਿਖੇ ਵੇਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਮਨਜੀਤ ਸਿੰਘ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮਸ ਰੋਬਸਨ ਨਾਲ ਗਲੈਨ ਇੰਨ ਸੀਆਈਬੀ ਵਿਖੇ ਸੰਪਰਕ ਕਰ ਸਕਦੇ ਹਨ। ਮਨਜੀਤ ਸਿੰਘ ਦਾ ਪੋਸਟਮਾਰਟਮ ਅੱਜ ਸਵੇਰੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਕੋਰਨਰ ਦੇ ਅਧਾਰ ‘ਤੇ ਉਸ ਦੀ ਮੌਤ ਬਾਰੇ ਪਤਾ ਲੱਗਾ ਰਹੀ ਹੈ।
NZ News ਪੁਲਿਸ ਵੱਲੋਂ ਮ੍ਰਿਤਕ ਮਨਜੀਤ ਸਿੰਘ ਦੀ ਸ਼ਨਾਖ਼ਤ ਹੋਈ