ਪੈਰਿਸ, 30 ਜੁਲਾਈ – ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 2-0 ਨਾਲ ਹਰਾ ਕੇ ਪੈਰਿਸ ਉਲੰਪਿਕ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਪਹਿਲੇ ਦੋ ਮੈਚਾਂ ’ਚ ਕਈ ਗਲਤੀਆਂ ਕਰਨ ਵਾਲੀ ਭਾਰਤੀ ਟੀਮ ਨੇ ਅੱਜ ਪੂਲ-ਬੀ ਦੇ ਆਪਣੇ ਤੀਜੇ ਮੈਚ ’ਚ ਅੱਧੇ ਸਮੇਂ ਤੱਕ ਆਇਰਲੈਂਡ ’ਤੇ ਪੂਰਾ ਦਬਾਅ ਬਣਾਈ ਰੱਖਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲਾ ਗੋਲ 11ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਅਤੇ ਦੂਜਾ ਗੋਲ 19ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ। ਪਹਿਲੇ ਮੈਚ ’ਚ ਨਿਊਜ਼ੀਲੈਂਡ ’ਤੇ 3-2 ਨਾਲ ਮਿਲੀ ਜਿੱਤ ਵਿੱਚ ਹਰਮਨਪ੍ਰੀਤ ਨੇ 59ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਜੇਤੂ ਗੋਲ ਕੀਤਾ ਸੀ। ਇਸੇ ਤਰ੍ਹਾਂ ਬੀਤੇ ਦਿਨ ਉਸ ਨੇ ਅਰਜਨਟੀਨਾ ਖ਼ਿਲਾਫ਼ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਹਾਰ ਤੋਂ ਬਚਾਉਂਦਿਆਂ ਮੈਚ 1-1 ਨਾਲ ਡਰਾਅ ਕੀਤਾ ਸੀ। ਭਾਰਤ ਹੁਣ 2 ਅਗਸਤ ਨੂੰ ਆਸਟਰੇਲੀਆ ਨਾਲ ਭਿੜੇਗਾ।
Hockey ਪੈਰਿਸ ਉਲੰਪਿਕਸ 2024: ਹਾਕੀ ‘ਚ ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ