ਆਕਲੈਂਡ, 25 ਮਾਰਚ – ਵਿਵਾਦਗ੍ਰਸਤ ਕਾਰਕੁਨ ਕੈਲੀ-ਜੇ ਕੀਨ, ਜਿਸ ਨੂੰ ਪੋਸੀ ਪਾਰਕਰ ਵੀ ਕਿਹਾ ਜਾਂਦਾ ਹੈ, ਇੱਥੇ ਉਸ ਨੂੰ ਪੁਲਿਸ ਰੈਲੀ ਤੋਂ ਦੂਰ ਲੈ ਗਈ, ਜਿੱਥੇ ਉਹ ਗ਼ੁੱਸੇ ਨਾਲ ਭਰੀ ਭੀੜ ਨੂੰ ਬੋਲਣ ਦੀ ਤਿਆਰੀ ਕਰ ਰਹੀ ਸੀ। ਇੱਥੇ ਵੱਡੀ ਗਿਣਤੀ ‘ਚ ਲੋਕੀ ਵਿਰੋਧਕਾਰੀ ਬ੍ਰਿਟਿਸ਼ ਐਂਟੀ-ਟ੍ਰਾਂਸ ਐਕਟੀਵਿਸਟ ਕੈਲੀ-ਜੇ ਕੀਨ-ਮਿਨਸ਼ੁਲ ਨੂੰ ਉਸ ਦੀ ਕੇਂਦਰੀ ਆਕਲੈਂਡ ਦੀ ਰੈਲੀ ‘ਚ ਢੋਲ ਵਜਾ ਕੇ ਵਿਰੋਧ ਕਰ ਰਹੇ ਸਨ।
ਜਦੋਂ ਪਾਰਕਰ ਭੀੜ ਨਾਲ ਗੱਲ ਕਰਨ ਲਈ ਬੈਰੀਕੇਡ ਵਿੱਚੋਂ ਲੰਘਿਆ ਤਾਂ ਇੱਕ ਛੋਟੀ ਜਿਹੀ ਝੜਪ ਹੋ ਗਈ। ਹਾਲਾਤ ਉਸ ਵੇਲੇ ਅਸਿਹਜ ਹੋ ਗਏ ਜਦੋਂ ਕੀਨ-ਮਿਨਸ਼ੁਲ ‘ਤੇ ਸੂਪ ਸੁੱਟਿਆ ਗਿਆ ਹੈ ਕਿਉਂਕਿ ਉਹ ਆਪਣੇ ਲੈੱਟ ਵੂਮੈਨ ਸਪੀਕ ਟੂਰ ਨੂੰ ਆਯੋਜਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ LGBTQIA+ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਦੁਆਰਾ ਰੋਕ ਦਿੱਤਾ ਗਿਆ।ਜਿਸ ਦੇ ਕਰਕੇ ਉਸ ਨੂੰ ਐਲਬਰਟ ਪਾਰਕ ਤੋਂ ਬਾਹਰ ਲੈ ਜਾਇਆ ਗਿਆ। ਭੀੜ, ਜਿਸ ‘ਚ ਮੁੱਖ ਤੌਰ ‘ਤੇ ਟ੍ਰਾਂਸ-ਰਾਈਟਸ ਹਮਾਇਤੀ ਸਨ, ਪਾਰਕਰ ਦੇ ਆਉਣ ਤੋਂ ਪਹਿਲਾਂ ਆਕਲੈਂਡ ਦੇ ਐਲਬਰਟ ਪਾਰਕ ਵਿੱਚ ਇਕੱਠੇ ਹੋਏ ਸਨ, ਪਾਰਕਰ ਦੇ ਪਹੁੰਚਣ ‘ਤੇ ਭੀੜ ਅਸਥਿਰ ਦਿਖਾਈ ਦਿੱਤੀ। ਪਾਰਕਰ ਦੇ ਨੇੜੇ ਸੱਤ ਸੁਰੱਖਿਆ ਗਾਰਡ ਸਨ ਅਤੇ ਪੁਲਿਸ ਵੀ ਮੌਜੂਦ ਸੀ। ਕੀਨ-ਮਿਨਸ਼ੁਲ ਦੀਆਂ ਬੋਲਣ ਦੀਆਂ ਕੋਸ਼ਿਸ਼ਾਂ ਨੂੰ ਡਰੰਮ, ਘਰ ਜਾਓ ਦੇ ਨਾਅਰੇ ਅਤੇ ਲਾਊਡਸਪੀਕਰਾਂ ‘ਤੇ ਵ੍ਹਾਈਟਨੀ ਹਿਊਸਟਨ ਦੇ ਗਾਣੇ ਦੁਆਰਾ ਦਬਾ ਦਿੱਤਾ ਗਿਆ।
Home Page ਪੋਸੀ ਪਾਰਕਰ ਦਾ ਨਿਊਜ਼ੀਲੈਂਡ ਦੌਰਾ: ਐਂਟੀ-ਟ੍ਰਾਂਸ ਐਕਟੀਵਿਸਟ ਕੈਲੀ-ਜੇ ਕੀਨ-ਮਿਨਸ਼ੁਲ ਨੇ ਰੈਲੀ ਛੱਡੀ